ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਹਤ ਕਾਮਿਆਂ ਵਿੱਚ ਸਰਕਾਰ ਖ਼ਿਲਾਫ਼ ਰੋਸ

08:02 AM Jul 04, 2023 IST
ਬੈਠਕ ਦੌਰਾਨ ਸਿਹਤ ਕਾਮੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਜੁਲਾਈ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਵਿੱਚ 6 ਜੁਲਾਈ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਖਿਲਾਫ਼ ਸੂਬਾਈ ਪ੍ਰਦਰਸ਼ਨ ਕੀਤਾ ਜਾਵੇਗਾ।
ਸਿਹਤ ਕਾਮਿਆਂ ਦੀ ਬੈਠਕ ਉਪਰੰਤ ਯੂਨੀਅਨ ਦੀ ਮਾਲੇਰਕੋਟਲਾ ਇਕਾਈ ਦੀ ਪ੍ਰਧਾਨ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਨੀਅਨ ਵੱਲੋਂ 26 ਤੋਂ 30 ਜੂਨ ਤੱਕ ਸਮੂਹ ਜ਼ਿਲ੍ਹਿਆਂ ਵਿੱਚ ਰੋਸ ਪ੍ਰਗਟ ਕਰਦਿਆਂ ਮਲਟੀਪਰਪਜ਼ ਕੇਡਰ ਦਾ ਨਾਂ ਬਦਲਣ, ਨਾਜਾਇਜ਼ ਬਦਲੀਆਂ ਰੱਦ ਕਰਾਉਣ, ਕੱਟੇ ਹੋਏ ਭੱਤੇ ਬਹਾਲ ਕਰਨ, ਸੀਨੀਆਰਤਾ ਸੂਚੀਆਂ ਜਾਰੀ ਕਰਨ, ਪਦ-ਉੱਨਤੀਆਂ ਕਰਨ, ਟ੍ਰੇਨਿੰਗ ਸਕੂਲ ਚਾਲੂ ਕਰਨ, ਨਵੀਂ ਭਰਤੀ ਕਰਨ, ਵਾਧੂ ਸੈਂਟਰਾਂ ਦਾ ਕੰਮ ਧੱਕੇ ਨਾਲ ਕਰਾਉਣ ਦੀ ਬਜਾਇ ਫੀਮੇਲ ਵਰਕਰਾਂ ਦੀਆਂ ਪੋਸਟਾਂ ਕੱਢਣ, ਠੇਕਾ ਅਾਧਾਰਤ ਮੇਲ/ਫੀਮੇਲ ਵਰਕਰਾਂ ਨੂੰ ਪੁਰਾਣੀ ਤਰਜ਼ ’ਤੇ ਰੈਗੂਲਰ ਕਰਨ ਸਣੇ ਕਈ ਮੰਗਾਂ ਸਬੰਧੀ ਸਿਵਲ ਸਰਜਨਾਂ ਰਾਹੀਂ ਮੰਗ ਪੱਤਰ ਸਿਹਤ ਨਿਰਦੇਸ਼ਕਾਂ ਨੂੰ ਭੇਜੇ ਗਏ ਸਨ। ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ। ਇਸ ਦੇ ਰੋਸ ਵਜੋਂ ਯੂਨੀਅਨ ਨੇ ਛੇ ਜੁਲਾਈ ਦਾ ਐਕਸ਼ਨ ਰੱਖਿਆ ਹੈ। ਮੁੱਖ ਸਲਾਹਕਾਰ ਗੁਲਜ਼ਾਰ ਖ਼ਾਨ ਨੇ ਦੱਸਿਆ ਕਿ 6 ਜੁਲਾਈ ਨੂੰ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਸਿਹਤ ਕਾਮੇ ਹੱਕੀ ਮੰਗਾਂ ਮੰਨਵਾਉਣ ਲਈ ਚੰਡੀਗੜ੍ਹ ਪੁੱਜਣਗੇ|
ਇਸ ਇਸ ਮੌਕੇ ਸੂਬਾ ਆਗੂ ਕਰਮਦੀਨ ਮਾਲੇਰਕੋਟਲਾ, ਬਲਾਕ ਪੰਜਗਰਾਈਆਂ ਦੇ ਪ੍ਰਧਾਨ ਤੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਰਿਖੀ, ਸੂਬਾ ਆਗੂ ਇੰਦਰਜੀਤ ਸਿੰਘ, ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
Tags :
ਸਰਕਾਰਸਿਹਤਕਾਮਿਆਂਖ਼ਿਲਾਫ਼ਵਿੱਚ
Advertisement