ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਮਨੀਪੁਰ ਘਟਨਾਵਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

09:12 AM Aug 14, 2023 IST
ਪ੍ਰਦਰਸ਼ਨ ਕਰਦੇ ਹੋਏ ਪ੍ਰਗਤੀਸ਼ੀਲ ਲੇਖਕ ਸੰਘ ਤੇ ਸਹਿਯੋਗੀ ਲੇਖਕ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਪ੍ਰਗਤੀਸ਼ੀਲ ਲੇਖਕ ਸੰਘ ਅਤੇ ਸਹਿਯੋਗੀ ਲੇਖਕ ਜਥੇਬੰਦੀਆਂ ਵੱਲੋਂ ਅੱਜ ਪੰਜਾਬੀ ਭਵਨ ਦੇ ਬਾਹਰ ਮਨੀਪੁਰ ਵਿੱਚ ਔਰਤਾਂ ਨਾਲ ਹੋਰ ਰਹੇ ਦੁਰਵਿਹਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਪਹਿਲਾਂ ਸਾਹਿਤਕਾਰਾਂ ਨੇ ਤਰਲੋਚਨ ਨਾਟਕਕਾਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਤਰਲੋਚਨ ਦੇ ਸੰਘਰਸ਼ਸ਼ੀਲ ਜੀਵਨ ਅਤੇ ਕਿਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਭਵਨ ਦੇ ਬਾਹਰ ਕੀਤੇ ਇਸ ਰੋਸ ਪ੍ਰਦਰਸ਼ਨ ਵਿੱਚ ਸਰਪ੍ਰਸਤ ਸੁਰਿੰਦਰ ਕੈਲੇ, ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਜਸਵੀਰ ਝੱਜ ਸਮੇਤ ਗੁਰਚਰਨ ਕੌਰ ਕੋਚਰ ਅਤੇ ਜਤਿੰਦਰ ਸੰਧੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਦੋਂ ਔਰਤ ਨੂੰ ਨਿਰਬਸਤਰ ਕਰਕੇ ਘੁਮਾਉਣ ਦੀ ਘਟਨਾ ਸਾਹਮਣੇ ਆਈ ਤਾਂ ਸਾਡੇ ਸਿਰ ਸਾਰੀ ਦੁਨੀਆਂ ਅੱਗੇ ਝੁਕੇ ਹਨ। ਅਸੀਂ ਕਿਸ ਦੌਰ ਵਿੱਚ ਵਿਚਰ ਰਹੇ ਹਾਂ ਕਿ ਸੱਤਾ ਤੇ ਫਿਰਕੂ ਪਹੁੰਚ ਨਾਲ ਮਨੁੱਖੀ ਸੰਵੇਦਨਾ ਮਰ ਰਹੀ ਹੈ। ਜਿਸ ਤਰ੍ਹਾਂ ਦਾ ਰਵੱਈਆ ਪਾਰਲੀਮੈਂਟ ਵਿੱਚ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਅਤੇ ਪ੍ਰਧਾਨ ਮੰਤਰੀ ਨੇ ਅਪਣਾਇਆ ਹੈ, ਉਹ ਅਤਿ ਨਿੰਦਣਯੋਗ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਜੀਵਨਜੋਤ ਸਾਹਿਤ ਸਭਾ ਸਾਹਨੇਵਾਲ ਦਾ ਵੀ ਸਹਿਯੋਗ ਰਿਹਾ। ਇਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਭਗਵਾਨ ਢਿੱਲੋਂ, ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਔਲਖ ਗਲੈਕਸੀ, ਬਲਵਿੰਦਰ ਸੋਹੀ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਮਹੇਸ਼ ਪਾਂਡੇ ਰੋਹਲਵੀ, ਸੁਰਜੀਤ ਜੀਤ, ਮਨੂੰ, ਇੰਜਨੀਅਰ ਸੁਰਜਣ ਸਿੰਘ, ਸੋਮਨਾਥ, ਸਦਰਸ਼ਨ ਬੋਪਾਰਾਇ, ਅਵਿਨਾਸ਼ ਦੀਪ ਸਿੰਘ ਸਮੇਤ ਉੱਘੇ ਗੀਤਕਾਰ ਪਰਮਿੰਦਰ ਅਲਬੇਲਾ ਆਦਿ ਸ਼ਾਮਲ ਹੋਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਫਾਸਟ ਟਰੈਕ ਅਦਾਲਤਾਂ ਰਾਹੀਂ ਪੀੜਤਾਂ ਨੂੰ ਜਲਦੀ ਇਨਸਾਫ ਦਿਵਾਉਣ ਦੀ ਮੰਗ ਕੀਤੀ।

Advertisement

Advertisement