For the best experience, open
https://m.punjabitribuneonline.com
on your mobile browser.
Advertisement

ਅਸ਼ਟਾਮਾਂ ਦੀ ਕਾਲਾ-ਬਾਜ਼ਾਰੀ, ਰਜਿਸਟਰੀਆਂ ਦੀ ਵਾਧੂ ਫ਼ੀਸ ਵਸੂਲਣ ਖ਼ਿਲਾਫ਼ ਰੋਸ

10:34 AM Apr 30, 2024 IST
ਅਸ਼ਟਾਮਾਂ ਦੀ ਕਾਲਾ ਬਾਜ਼ਾਰੀ  ਰਜਿਸਟਰੀਆਂ ਦੀ ਵਾਧੂ ਫ਼ੀਸ ਵਸੂਲਣ ਖ਼ਿਲਾਫ਼ ਰੋਸ
ਡੇਹਲੋਂ ਦੇ ਨਾਇਬ ਤਹਿਸੀਲਦਾਰ ਨਾਲ ਚਰਚਾ ਕਰਦੇ ਹੋਏ ਕਿਸਾਨ ਆਗੂ।
Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਅਪਰੈਲ
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡੇਹਲੋਂ ਸਬ-ਤਹਿਸੀਲ ਵਿੱਚ ਅਸ਼ਟਾਮਾਂ ਦੀ ਕਾਲਾ-ਬਾਜ਼ਾਰੀ ਅਤੇ ਰਜਿਸਟਰੀਆਂ ਕਰਾਉਣ ਸਮੇਂ ਵਸੂਲੀ ਜਾ ਰਹੀ ਵਾਧੂ ਫ਼ੀਸ ਦਾ ਦੋਸ਼ ਲਾਇਆ ਹੈ। ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਤੇ ਸੁਰਜੀਤ ਸਿੰਘ ਸੀਲੋਂ ਦੀ ਅਗਵਾਈ ’ਚ ਇਲਾਕਾ ਕਮੇਟੀ ਦਾ ਵਫ਼ਦ ਡੇਹਲੋਂ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਨੂੰ ਮਿਲਿਆ। ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਨਛੱਤਰ ਸਿੰਘ ਨੇ ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਨੂੰ ਅਸ਼ਟਾਮਾਂ ਤੇ ਰਜਿਸਟਰੀਆਂ ਦੇ ਤੈਅ ਸ਼ੁਦਾ ਖ਼ਰਚਿਆਂ ਤੋਂ ਵੱਧ ਫ਼ੀਸ ਵਸੂਲਣ ਬਾਰੇ ਜਾਣੂ ਕਰਵਾਇਆ। ਕਿਸਾਨਾਂ ਨੇ ਕਿਹਾ ਕਿ ਕੁਝ ਵਸੀਕਾਨਵੀਸ ਤੇ ਅਸ਼ਟਾਮ ਫ਼ਰੋਸ਼ ਸਰਕਾਰ ਵੱਲੋਂ ਤੈਅ ਫ਼ੀਸਾਂ ਦੀ ਥਾਂ ਮਨਮਾਨੀ ਕਰਦੇ ਹਨ। ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×