For the best experience, open
https://m.punjabitribuneonline.com
on your mobile browser.
Advertisement

ਬੀਬੀਐੱਮਬੀ ਕਲੋਨੀ ਦੀ ਅਚਨਚੇਤ ਚੈਕਿੰਗ ਖ਼ਿਲਾਫ਼ ਪ੍ਰਦਰਸ਼ਨ

06:10 AM Aug 03, 2024 IST
ਬੀਬੀਐੱਮਬੀ ਕਲੋਨੀ ਦੀ ਅਚਨਚੇਤ ਚੈਕਿੰਗ ਖ਼ਿਲਾਫ਼ ਪ੍ਰਦਰਸ਼ਨ
ਤਲਵਾੜਾ ਵਿੱਚ ਚੀਫ਼ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਰੈਲੀ ਕਰਦੇ ਹੋਏ ਮੁਲਾਜ਼ਮ।
Advertisement

ਦੀਪਕ ਠਾਕੁਰ
ਤਲਵਾੜਾ, 2 ਅਗਸਤ
ਬੀਬੀਐੱਮਬੀ ਕਲੋਨੀ ਦੀ ਕੀਤੀ ਜਾ ਰਹੀ ਅਚਨਚੇਤ ਚੈਕਿੰਗ ਖ਼ਿਲਾਫ਼ ਭਾਖੜਾ-ਬਿਆਸ ਐਂਪਲਾਈਜ਼ ਯੂਨੀਅਨ (ਏਟਕ) ਵੱਲੋਂ ਇੱਥੇ ਮੁੱਖ ਇੰਜਨੀਅਰ ਬਿਆਸ ਡੈਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਮੁਜ਼ਾਹਰੇ ਦੀ ਅਗਵਾਈ ਯੂਨੀਅਨ ਸਕੱਤਰ ਸ਼ਿਵ ਕੁਮਾਰ ਨੇ ਕਰਦਿਆਂ ਬੀਬੀਐੱਮਬੀ ਪ੍ਰਬਧੰਕਾਂ ’ਤੇ ਕਲੋਨੀ ਨੂੰ ਉਜਾੜਨ ਦੇ ਦੋਸ਼ ਲਗਾਏ। ਪ੍ਰਬੰਧਕ ਬੋਰਡ ਕਲੋਨੀ ’ਚ ਰਹਿੰਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਚਨਚੇਤ ਚੈਕਿੰਗ ਦੇ ਨਾਂ ’ਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਪ੍ਰਸ਼ਾਸਨ ਕੋਲ ਬਰਸਾਤ ਦੌਰਾਨ ਖਸਤਾ ਹਾਲ ਮਕਾਨਾਂ ਦੀ ਮੁਰਮੰਤ ਲਈ ਨਾ ਲੋੜੀਂਦਾ ਸਟਾਫ਼ ਅਤੇ ਨਾ ਹੀ ਸਾਮਾਨ ਹੈ ਜਿਸ ਕਾਰਨ ਕਲੋਨੀ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ। ਕਲੋਨੀ ਵਿੱਚ ਸੁਧਾਰ ਕਰਨ ਦੀ ਬਜਾਏ ਪ੍ਰਬੰਧਕ ਬੋਰਡ ਮੁਲਾਜ਼ਮਾਂ ਨੂੰ ਅਲਾਟ ਕੀਤੇ ਮਕਾਨਾਂ ਦੀ ਬੇਲੋੜੀ ਚੈਕਿੰਗ ਕਰਕੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੋਰਡ ਦੀ ਨਲਾਇਕੀ ਕਾਰਨ ਕਲੋਨੀ ’ਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਢਾਈ ਹਜ਼ਾਰ ਤੋਂ ਵਧ ਆਲੀਸ਼ਾਨ ਮਕਾਨ ਖਾਲੀ ਪਏ ਰਹਿਣ ਕਾਰਨ ਖੰਡਰ ਬਣ ਰਹੇ ਹਨ। ਖਾਲੀ ਮਕਾਨ ਚੋਰਾਂ ਅਤੇ ਗ਼ੈਰ-ਸਮਾਜੀ ਤੱਤਾਂ ਲਈ ਪਨਾਹਗਾਹ ਬਣੇ ਹੋਏ ਹਨ। ਚੋਰ ਖਾਲੀ ਘਰਾਂ ’ਚੋਂ ਲੋਹੇ, ਬਿਜਲੀ ਦੇ ਸਾਮਾਨ ਸਮੇਤ ਖਿੜਕੀਆਂ ਅਤੇ ਦਰਵਾਜੇ ਲਾਹ ਕੇ ਲੈ ਗਏ ਹਨ। ਚੋਰਾਂ ਤੋਂ ਸੁਰੱਖਿਆ ਲਈ ਕੁੱਝ ਮੁਲਾਜ਼ਮਾਂ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਘਰਾਂ ਵਿਚ ਰੱਖੇ ਹੋਏ ਹਨ, ਜਿੰਨ੍ਹਾਂ ਨੂੰ ਪ੍ਰਬੰਧਕ ਬੋਰਡ ਚੈਕਿੰਗ ਦੇ ਨਾਂ ’ਤੇ ਬਾਹਰ ਕੱਢ ਰਿਹਾ ਹੈ। ਪ੍ਰਬੰਧਕ ਬੋਰਡ ਦੀ ਇਸ ਕਾਰਵਾਈ ਖ਼ਿਲਾਫ਼ ਮੁਲਾਜ਼ਮਾਂ, ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਏਟਕ ਆਗੂਆਂ ਨੇ ਪ੍ਰਬੰਧਕ ਬੋਰਡ ’ਤੇ ਚੈਕਿੰਗ ਦੌਰਾਨ ਰਿਹਾਇਸ਼ੀ ਲੋਕਾਂ ਤੋਂ ਸ਼ਨਾਖਤ ਲਈ ਜ਼ਬਰੀ ਆਧਾਰ ਕਾਰਡ ਦੀ ਮੰਗ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਯੂਨੀਅਨ ਨੇ ਬੀਬੀਐੱਮਬੀ ਪ੍ਰਸ਼ਾਸਨ ਨੂੰ ਉਕਤ ਚੈਕਿੰਗ ਤੁਰੰਤ ਰੋਕਣ ਅਤੇ ਕਲੋਨੀ ਦੇ ਮਕਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ, ਖਾਲੀ ਪੋਸਟਾਂ ’ਤੇ ਭਰਤੀ ਕਰਕੇ ਬੰਦ ਮਕਾਨਾਂ ਨੂੰ ਪਹਿਲ ਦੇ ਅਧਾਰ ’ਤੇ ਅਲਾਟ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪ੍ਰੀਤਮ ਚੰਦ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਸੋਮ ਰਾਜ, ਬਲਕਾਰ ਸਿੰਘ, ਜਗਸੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਕਈ ਮੁਲਾਜ਼ਮਾਂ ਨੇ ਕਿਰਾਏ ’ਤੇ ਦਿੱਤੇ ਹੋਏ ਨੇ ਮਕਾਨ: ਐਕਸੀਅਨ

ਬੀਬੀਐੱਮਬੀ ਟਾਊਨਸ਼ਿਪ ਦੇ ਐਕਸੀਅਨ ਏਪੀਐੱਸ ਉੱਭੀ ਨੇ ਕਿਹਾ ਕਿ ਕਲੋਨੀ ਵਿਚ ਕੀਤੀ ਜਾ ਰਹੀ ਚੈਕਿੰਗ ਰੁਟੀਨ ਦਾ ਕੰਮ ਹੈ। ਕੁੱਝ ਮੁਲਾਜ਼ਮਾਂ ਨੇ ਮਕਾਨ ਕਿਰਾਏ ’ਤੇ ਦਿੱਤੇ ਹੋਏ ਹਨ, ਜੋ ਕਿ ਨਿਯਮਾਂ ਅਨੁਸਾਰ ਗਲ਼ਤ ਹੈ। ਪ੍ਰਬੰਧਕ ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਚੈਕਿੰਗ ਦਾ ਕੰਮ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement