ਪੁਲੀਸ ਦੀਆਂ ਵਧੀਕੀਆਂ ਵਿਰੁੱਧ ਮੁਜ਼ਾਹਰਾ 15 ਨੂੰ
08:13 AM Jan 11, 2025 IST
ਜ਼ੀਰਾ:
Advertisement
ਫਿਰੋਜ਼ਪੁਰ ਤੋਂ ਪੱਤਰਕਾਰ ਗੁਰਨਾਮ ਸਿੱਧੂ ਵੱਲੋਂ ਨਸ਼ਿਆਂ ਅਤੇ ਲੁੱਟਾਂ-ਖੋਹਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੇ ਮਾਮਲੇ ਵਿੱਚ ਪੁਲੀਸ ਦੇ ਖੂਫ਼ੀਆ ਤੰਤਰ ਵੱਲੋਂ ਉਨ੍ਹਾਂ ਨੂੰ ਕਥਿਤ ਨਿਸ਼ਾਨਾ ਬਣਾਇਆ ਗਿਆ ਜਿਸ ਦਾ ਪੱਤਰਕਾਰ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ। ਇਸ ਵਧੀਕੀ ਦੇ ਵਿਰੋਧ ਵਿੱਚ 15 ਜਨਵਰੀ ਨੂੰ ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਅੱਜ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਗਾਮਾ, ਚੇਅਰਮੈਨ ਵਿਜੇ ਸ਼ਰਮਾ, ਸੁਖਵਿੰਦਰ ਸਿੰਘ ਸੁੱਖ, ਸੁਖਜਿੰਦਰ ਸਿੰਘ ਆਦਿ ਪ੍ਰੈੱਸ ਕਲੱਬ ਜ਼ੀਰਾ ਵਿੱਚ ਪਹੁੰਚੇ। ਪ੍ਰੈੱਸ ਕਲੱਬ ਜ਼ੀਰਾ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ, ਵਾਈਸ ਚੈਅਰਮੈਨ ਦੀਪਕ ਭਾਰਗੋ ਆਦਿ ਨੇ ਕਿਹਾ ਕਿ ਪੱਤਰਕਾਰ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ। -ਪੱਤਰ ਪ੍ਰੇਰਕ
Advertisement
Advertisement