ਭੁੱਲਰਹੇੜੀ ਬਿਜਲੀ ਗਰਿੱਡ ਚਾਲੂ ਕਰਨ ’ਚ ਅੜਿੱਕੇ ਡਾਹੁਣ ਵਿਰੁੱਧ ਧਰਨਾ ਅੱਜ ਤੋਂ
10:33 AM Jun 26, 2024 IST
ਧੂਰੀ (ਪੱਤਰ ਪ੍ਰੇਰਕ): 66 ਕੇਵੀ ਗਰਿੱਡ ਭੁੱਲਰਹੇੜੀ ਨੂੰ ਚਲਾਉਣ ਲਈ ਕੱਢੀ ਜਾ ਰਹੀ ਬਿਜਲੀ ਲਾਈਨ ਲਈ ਟਾਵਰ ਲਗਾਉਣ ਦਾ ਕੰਮ ਰੋਕਣ ਵਿਰੁੱਧ ਭੁੱਲਰਹੇੜੀ, ਮੀਰਹੇੜੀ ਅਤੇ ਭੱਦਲਵੜ ਤਿੰਨ ਪਿੰਡਾਂ ਦੇ ਕਿਸਾਨ 26 ਜੂਨ ਨੂੰ ਸਵੇਰੇ ਤੋਂ ਉਕਤ ਗਰਿੱਡ ਦੀ ਇਮਾਰਤ ਅੱਗੇ ਪੱਕੇ ਧਰਨੇ ’ਤੇ ਬੈਠਣਗੇ। ਉਂਜ ਪਾਵਰਕੌਮ ਟਰਾਂਸਮਿਸ਼ਨ ਲਾਈਨ ਨਾਲ ਸਬੰਧਤ ਉੱਚ ਅਧਿਕਾਰੀਆਂ ਵੱਲੋਂ ਅੱਜ ਮੁੜ ਦੋ ਪਿੰਡਾਂ ਦਾ ਦੌਰਾ ਕਰਨ ਦੇ ਬਾਵਜੂਦ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ।
Advertisement
Advertisement