ਜੱਲ੍ਹਿਆਂਵਾਲੇ ਬਾਗ਼ ਵਿੱਚ ਲੱਗੀਆਂ ਇਤਰਾਜ਼ਯੋਗ ਤਸਵੀਰਾਂ ਦਾ ਵਿਰੋਧ
08:47 AM Jul 27, 2020 IST
ਨਿੱਜੀ ਪੱਤਰ ਪ੍ਰੇਰਕ
|ਜਲੰਧਰ, 26 ਜੁਲਾਈ
Advertisement
ਇਸਤਰੀ ਜਾਗਰਿਤੀ ਮੰਚ ਨੇ ਜੱਲ੍ਹਿਆਂਵਾਲੇ ਬਾਗ਼ ਵਿੱਚ ਸੁੰਦਰੀਕਰਨ ਅਤੇ ਪੁਰਾਤਨ ਵਿਰਾਸਤ ਬਚਾਉਣ ਦੇ ਨਾਮ ਹੇਠ ਭਾਜਪਾ ਸਰਕਾਰ ਵੱਲੋਂ ਨੰਗੇਜ ਪਰੋਸਣ ਦਾ ਨੋਟਿਸ ਲੈਂਦਿਆਂ ਨਿਖੇਧੀ ਕੀਤੀ ਹੈ ਅਤੇ ਮੰਚ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਨੰਗੇਜ ਬੰਦ ਨਾ ਕੀਤਾ ਗਿਆ ਤਾਂ ਮੰਚ ਆਪਣੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸਤਰੀ ਜਾਗਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਤੇ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨੂੰ ਸਰਕਾਰ ਤਹਿਸ਼-ਨਹਿਸ਼ ਕਰਨ ਦੇ ਰਾਹ ਪਈ ਹੋਈ ਹੈ।
ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਇਸ ਤਰ੍ਹਾਂ ਦੀ ਇਤਿਹਾਸਕ ਵਿਰਾਸਤ ਦਾ ਤੱਤ ਖਤਮ ਕਰ ਕੇ ਇਸਨੂੰ ਸਿਰਫ ਸੈਰ-ਸਪਾਟੇ ਦੀ ਥਾਂ ਬਣਾਉਣਾ ਚਾਹੁੰਦੀ ਹੈ।
Advertisement
ਇਸ ਮੌਕੇ ਇਸਤਰੀ ਜਾਗਰਿਤੀ ਮੰਚ ਨੇ ਮੰਗ ਕੀਤੀ ਕਿ ਜੱਲ੍ਹਿਆਂਵਾਲੇ ਬਾਗ਼ ਨਾਲ ਸਬੰਧਤ ਸ਼ਹੀਦਾਂ ਦੀਆਂ ਤਸਵੀਰਾਂ ਬਾਗ਼ ਅੰਦਰ ਲਾਈਆਂ ਜਾਣ।
Advertisement