ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੌਲੀ ਜੱਗਰਾਂ ਕਲੋਨੀ ’ਚ ਮੰਦਰ ਢਾਹੁਣ ਦੇ ਨੋਟਿਸਾਂ ਦਾ ਵਿਰੋਧ

06:47 AM Aug 08, 2024 IST
ਮੌਲੀ ਜੱਗਰਾਂ ਵਿੱਚ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਇਲਾਕਾ ਵਾਸੀ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਅਗਸਤ
ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਥੇ ਮੌਲੀ ਜੱਗਰਾਂ ਕਲੋਨੀ ਕੰਪਲੈਕਸ ਅਤੇ ਵਿਕਾਸ ਨਗਰ ਦੇ ਮੰਦਰਾਂ ਨੂੰ ਸੱਤ ਦਿਨਾਂ ਵਿੱਚ ਢਾਹੁਣ ਦਾ ਨੋਟਿਸ ਮਿਲਿਆ ਹੈ। ਨਗਰ ਨਿਗਮ ਦੇ ਇਨ੍ਹਾਂ ਨੋਟਿਸਾਂ ਖ਼ਿਲਾਫ਼ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਦੇ ਸੂਬਾ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਨੇ ਕਿਹਾ ਕਿ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਕਿਸੇ ਨੂੰ ਵੀ ਆਵਾਜਾਈ ਵਿੱਚ ਕੋਈ ਰੁਕਾਵਟ ਜਾਂ ਹੋਰ ਕੋਈ ਸਮੱਸਿਆ ਨਹੀਂ ਹੈ, ਫਿਰ ਵੀ ਨਿਗਮ ਨੇ ਇਨ੍ਹਾਂ ਨੂੰ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਲੀ ਜੱਗਰਾਂ ਕਲੋਨੀ ਵਿੱਚ ਵੱਡੀ ਆਬਾਦੀ ਹੈ ਅਤੇ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਲੋਨੀਆਂ ਦੇ ਅੰਦਰ ਕੋਈ ਧਾਰਮਿਕ ਸਥਾਨ ਅਲਾਟ ਨਹੀਂ ਕੀਤਾ ਗਿਆ। ਇੱਥੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪੂਜਾ ਲਈ ਛੋਟੇ-ਛੋਟੇ ਧਾਰਮਿਕ ਸਥਾਨ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਗਰ ਨਿਗਮ ਦੇ ਨੋਟਿਸਾਂ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਧਾਰਮਿਕ ਸਥਾਨਾਂ ’ਤੇ ਕਾਰਵਾਈ ਦਾ ਵਿਰੋਧ ਕਰੇਗੀ। ਉਨ੍ਹਾਂ ਮੇਅਰ ਅਤੇ ਸੰਸਦ ਮੈਂਬਰ ਦੀ ਪ੍ਰਸ਼ਾਸਨ ਅਤੇ ਨਿਗਮ ਵੱਲੋਂ ਭੇਜੇ ਜਾ ਰਹੇ ਨੋਟਿਸਾਂ ’ਤੇ ਵੱਟੀ ਚੁੱਪ ਦੀ ਨਿਖੇਧੀ ਕੀਤੀ।

Advertisement

Advertisement