ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਫੈਕਟਰੀ ਖ਼ਿਲਾਫ਼ ਧਰਨਾ: ਸੁਣਵਾਈ ਨਾ ਹੋਣ ਕਾਰਨ ਲੋਕ ਰੋਹ ਵਧਿਆ

10:23 AM Apr 29, 2024 IST
ਗੈਸ ਫੈਕਟਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਬੀਬੀਆਂ ਤੇ ਹੋਰ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਅਪਰੈਲ
ਨੇੜਲੇ ਪਿੰਡ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਚੱਲਦੇ ਪੱਕੇ ਮੋਰਚੇ ਦੇ 32ਵੇਂ ਦਿਨ ਅੱਜ ਵੀ ਨਾਅਰੇਬਾਜ਼ੀ ਹੋਈ। ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਰੋਸ ਵਜੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਨੁਮਾਇੰਦਿਆਂ ਡਾ. ਸੁਖਦੇਵ ਭੂੰਦੜੀ, ਜਗਤਾਰ ਸਿੰਘ ਮਾੜਾ, ਗੁਰਜੀਤ ਸਿੰਘ ਮੰਤਰੀ, ਜਸਵੰਤ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਰਾਜੂ, ਤੇਜਿੰਦਰ ਸਿੰਘ ਤੇਜਾ, ਗੁਰਦੀਪ ਮਾਣੂੰਕੇ ਨੇ ਕਿਹਾ ਕਿ ਇਕ ਮਹੀਨੇ ਬਾਅਦ ਵੀ ਸੁਣਵਾਈ ਨਾ ਹੋਣ ਕਰਕੇ ਲੋਕਾਂ ’ਚ ਰੋਹ ਵਧਦਾ ਜਾ ਰਿਹਾ ਹੈ। ਹਾੜ੍ਹੀ ਦਾ ਸੀਜ਼ਨ ਖ਼ਤਮ ਹੋਣ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਥੋਂ ਬੀਬੀਆਂ ਦਾ ਇਕ ਜਥਾ ਅੱਜ ਘੁੰਗਰਾਲੀ ਰਾਜਪੂਤਾਂ ਲਈ ਨਾਅਰੇ ਮਾਰਦਾ ਰਵਾਨਾ ਹੋਇਆ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਉਥੇ ਹੀ ਇਸੇ ਕਿਸਮ ਦੀ ਗੈਸ ਫੈਕਟਰੀ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ ਜਿਸ ਦੀ ਹਮਾਇਤ ‘ਚ ਇਹ ਜਥਾ ਤੋਰਿਆ ਗਿਆ। ਭੂੰਦੜੀ ਵਿੱਚ ਚੱਲਦੇ ਧਰਨੇ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਸੁਖਵਿੰਦਰ ਸਿੰਘ ਹੰਬੜਾਂ ਤੋਂ ਇਲਾਵਾ ਮਜ਼ਦੂਰ ਆਗੂ ਲਾਲ ਸਿੰਘ ਗੋਰਾਹੂਰ, ਜਸਵੀਰ ਸਿੰਘ ਸੀਰਾ, ਮੱਖਣ ਸਿੰਘ ਭੂੰਦੜੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਫੈਕਟਰੀ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ ਸ਼ੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਸਮੇਂ ਮੇਵਾ ਅਣਜਾਣ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਿੰਦਰ ਸਿੰਘ ਭਿੰਦੀ ਨੇ ਨਿਭਾਈ। ਧਰਨੇ ‘ਚ ਮਨਮੋਹਣ ਸਿੰਘ ਗਿੱਲ, ਜਗਮੋਹਨ ਸਿੰਘ ਗਿੱਲ, ਜਸਵਿੰਦਰ ਸਿੰਘ ਲਤਾਲਾ, ਮਲਕੀਤ ਸਿੰਘ ਚੀਮਨਾ ਆਦਿ ਸ਼ਾਮਲ ਹੋਏ।

Advertisement

Advertisement
Advertisement