For the best experience, open
https://m.punjabitribuneonline.com
on your mobile browser.
Advertisement

ਬੁਲੇਟ ਮੋਟਰਸਾਈਕਲ ਦਾ ਚਲਾਨ ਕੱਟਣ ’ਤੇ ਰੋਸ ਧਰਨਾ

08:43 AM Jun 06, 2024 IST
ਬੁਲੇਟ ਮੋਟਰਸਾਈਕਲ ਦਾ ਚਲਾਨ ਕੱਟਣ ’ਤੇ ਰੋਸ ਧਰਨਾ
ਪਾਇਲ ਦੇ ਕੱਦੋਂ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 5 ਜੂਨ
ਇੱਥੋਂ ਦੇ ਕੱਦੋਂ ਚੌਕ ਵਿੱਚ ਦੇਰ ਸ਼ਾਮ ਬੁਲੇਟ ਮੋਟਰਸਾਈਕਲ ਦਾ ਚਲਾਨ ਕੱਟ ਕੇ ਪਾਇਲ ਪੁਲੀਸ ਵੱਲੋਂ ਮੋਟਰਸਾਈਕਲ ਥਾਣੇ ਬੰਦ ਕਰਨ ਦੇੇ ਰੋਸ ਵਜੋਂ ਵਾਹਨ ਚਾਲਕ ਦੇ ਪਿਤਾ ਤੇ ਹੋਰ ਨੌਜਵਾਨਾਂ ਨੇ ਧਰਨਾ ਦਿੱਤਾ ਤੇ ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਇਸ ਦੌਰਾਨ ਥਾਣਾ ਪਾਇਲ ਦੇ ਮੁੱਖ ਅਫਸਰ ਸਤਿਨਾਮ ਸਿੰਘ ਨੇ ਦੱਸਿਆ ਕਿ ਡੀਐੱਸਪੀ ਪਾਇਲ ਨਿਖਿਲ ਗਰਗ ਦੀਆਂ ਹਦਾਇਤਾਂ ’ਤੇ ਵਿੱਢੀ ਮੁਹਿੰਮ ਦੌਰਾਨ ਬੁਲੇਟ ਮੋਟਰਸਾਈਕਲ ਪੀਬੀ 70ਡੀ 1964 ਨੂੰ ਚਲਾਨ ਕਰਕੇ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਟਾਕੇ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਮੋਟਰਸਾਈਕਲ ਚਾਲਕ ਦੇ ਪਿਤਾ ਸੁਖਬੀਰ ਸਿੰਘ ਵਾਸੀ ਵਾਰਡ ਨੰਬਰ 8 ਪਾਇਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮੋਟਰਸਾਈਕਲ ਦਾ ਨਾਜਾਇਜ਼ ਚਲਾਨ ਕੱਟਿਆ, ਲੜਕੇ ਦੇ ਥੱਪੜ ਮਾਰਿਆ ਅਤੇ ਐਪਲ ਕੰਪਨੀ ਦਾ ਫੋਨ ਭੰਨ ਦਿੱਤਾ। ਇਸ ਰੋਸ ਵਿਚ ਨੌਜਵਾਨਾਂ ਤੇ ਮਾਪਿਆਂ ਨੇ ਕੱਦੋਂ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਪੰਜਾਬ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ। ਸੁਖਬੀਰ ਸਿੰਘ ਨੇ ਕਿਹਾ ਕਿ ਜਦੋਂ ਉਸ ਦਾ ਲੜਕਾ ਫੋਨ ’ਤੇ ਉਸ ਨਾਲ ਗੱਲ ਕਰਵਾ ਰਿਹਾ ਸੀ ਤਾਂ ਥਾਣੇਦਾਰ ਨੇ ਫੋਨ ਕਿਓ ਭੰਨਿਆ। ਜਦੋਂ ਇਸ ਸਬੰਧੀ ਐੱਸਐਚਓ ਸਤਿਨਾਮ ਸਿੰਘ ਕੋਲੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੁਲੇਟ ਮੋਟਰਸਾਈਕਲ ਪਟਾਕੇ ਮਾਰ ਰਿਹਾ ਸੀ, ਕੋਈ ਵੀ ਕਾਗਜ਼ਾਤ ਨਹੀਂ ਸਨ, ਤਿੰਨ ਜਣੇ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਕਿਸੇ ਵੱਲੋਂ ਕੋਈ ਫੋਨ ਨਹੀਂ ਤੋੜਿਆ ਗਿਆ। ਖਬਰ ਲਿਖੇ ਜਾਣ ਤੱਕ ਕੱਦੋਂ ਚੌਕ ਪਾਇਲ ਵਿੱਚ ਧਰਨਾ ਜਾਰੀ ਸੀ। ਇਸ ਮੌਕੇ ਥਾਣੇਦਾਰ ਸੁਰਜੀਤ ਸਿੰਘ, ਹੌਲਦਾਰ ਕਰਮਜੀਤ ਸਿੰਘ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×