ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮ ਲੀਲਾ ਗਰਾਊਂਡ ’ਚ ਪਖਾਨਾ ਬਣਾਉਣ ਦਾ ਵਿਰੋਧ

06:14 AM Nov 26, 2024 IST

ਪੱਤਰ ਪ੍ਰੇਰਕ
ਮਾਨਸਾ, 25 ਨਵੰਬਰ
ਸਵੱਛ ਭਾਰਤ ਅਧੀਨ ਨਗਰ ਕੌਂਸਲ ਬੁਢਲਾਡਾ ਵੱਲੋਂ ਸ਼ਹਿਰ ਦੇ ਰਾਮ ਲੀਲਾ ਗਰਾਊਂਡ ਵਿੱਚ ਬਣਾਏ ਜਾ ਰਹੇ ਜਨਤਕ ਪਖਾਨਿਆਂ ਦਾ ਸਥਾਨਕ ਦੁਕਾਨਦਾਰਾਂ ਵੱਲੋਂ ਗਰਾਊਂਡ ਦੇ ਗੇਟ ਅੱਗੇ ਧਰਨਾ ਦਿੰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਰਾਮ ਲੀਲਾ ਗਰਾਊਂਡ ਵਿੱਚ ਤਿੰਨ ਧਾਰਮਿਕ ਮੰਦਰ ਹਨ, ਉਥੇ ਦੁਸ਼ਹਿਰਾ ਗਰਾਊਂਡ ਵੀ ਹੈ, ਜਿੱਥੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਵਾਲੀ ਜਗ੍ਹਾ ’ਤੇ ਜਨਤਕ ਪਖਾਨੇ ਬਨਾਉਣਾ ਗਲਤ ਹੈ। ਗਾਰਮੈਂਟਸ ਸ਼ੂਅ ਐਂਡ ਜਨਰਲ ਸਟੋਰ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਨੇ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕ ਨੇ ਪਖਾਨੇ ਨਾ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪਖਾਨੇ ਬਣਾਉਣ ਸਬੰਧੀ ਇਕਦਮ ਜਾਇਜ਼ਾ ਲੈਣ ਪਹੁੰਚੇ ਤਾਂ ਆਸਪਾਸ ਦੇ ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਗਿਆ। ਦੂਜੇ ਪਾਸੇ ਪੰਚਾਇਤੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਮਨੋਜ ਕੁਮਾਰ ਮੋਨੂੰ ਅਤੇ ਸੁਭਾਸ਼ ਗੋਇਲ ਨੇ ਕਿਹਾ ਨੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਰਾਮ ਲੀਲਾ ਗਰਾਊਂਡ ਵਿੱਚ ਬਣਾਏ ਜਾਣ ਵਾਲੇ ਪਖਾਨਿਆਂ ਨੂੰ ਤੁਰੰਤ ਰੋਕਿਆ ਜਾਵੇ।

Advertisement

ਗਰਾਊਂਡ ਦੇ ਇੱਕ ਪਾਸੇ ਬਣਨੇ ਨੇ ਪਖਾਨੇ: ਕਾਰਜਸਾਧਕ ਅਫਸਰ

ਨਗਰ ਕੌਸਲ ਬੁਢਲਾਡਾ ਦੇ ਕਾਰਜਸਾਧਕ ਅਫਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਜਨਤਕ ਤੌਰ ’ਤੇ ਸਵੱਛ ਭਾਰਤ ਅਧੀਨ ਲੋਕਾਂ ਦੀ ਮੰਗ ’ਤੇ ਰਾਮ ਲੀਲਾ ਗਰਾਊਂਡ ਦੇ ਇੱਕ ਪਾਸੇ ’ਤੇ ਜਨਤਕ ਪਖਾਨੇ ਨਿਰਮਾਣ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਗੇਟ ਬਾਹਰਲੇ ਰੋਡ ’ਤੇ ਹੋਵੇਗਾ। ਦੁਕਾਨਦਾਰਾਂ ਨੂੰ ਆਮ ਲੋਕਾਂ ਦੀ ਮੁਸ਼ਕਲ ਨੂੰ ਧਿਆਨ ’ਚ ਰੱਖਦਿਆਂ ਪਖਾਨੇ ਬਨਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਣਨ ਵਾਲੇ ਪਖਾਨਿਆਂ ਦੀ ਬੈਕਸਾਈਡ ਰਾਮ ਲੀਲਾ ਗਰਾਊਂਡ ਵੱਲ ਹੋਵੇਗੀ।

Advertisement
Advertisement