ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਜ਼ਦੂਰਾਂ ਵੱਲੋਂ ਨਾਜਾਇਜ਼ ਬਿਜਲੀ ਬਿੱਲਾਂ ਦੀ ਵਸੂਲੀ ਦਾ ਵਿਰੋਧ

10:43 AM Sep 24, 2024 IST
ਬਿਜਲੀ ਬਿੱਲਾਂ ਖ਼ਿਲਾਫ਼ ਮੁਜ਼ਾਹਰੇ ਮਗਰੋਂ ਮੰਗ ਪੱਤਰ ਦਿੰਦੇ ਮਜ਼ਦੂਰ ਨੁਮਾਇੰਦੇ।

ਜਸਬੀਰ ਸ਼ੇਤਰਾ
ਜਗਰਾਉਂ, 23 ਸਤੰਬਰ
ਦਲਿਤ ਸਮਾਜ ਨੂੰ ਬਿਜਲੀ ਬਿੱਲਾਂ ’ਤੇ ਮਿਲਦੀ ਮੁਆਫ਼ੀ ਨੂੰ ਕੱਟ ਕੇ ਭੇਜੇ ਗਏ ਕਥਿਤ ਨਾਜਾਇਜ਼ ਬਿਜਲੀ ਬਿੱਲਾਂ ਕਾਰਨ ਵੱਡੀਆਂ ਰਕਮਾਂ ’ਚ ਖੜ੍ਹੇ ਬਿੱਲ ਬਕਾਏ ਦੀ ਪਾਵਰਕੌਮ ਵੱਲੋਂ ਕੀਤੀ ਜਾ ਰਹੀ ਵਸੂਲੀ ਦੇ ਵਿਰੋਧ ’ਚ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਬ-ਡਿਵੀਜ਼ਨ ਪਾਵਰਕੌਮ ਸਿੱਧਵਾਂ ਖੁਰਦ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਸਬ ਡਿਵੀਜ਼ਨ ਪਾਵਰਕੌਮ ਦੇ ਦਫ਼ਤਰ ਦੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਪਾਵਰਕੌਮ ਵੱਲੋਂ ਦਲਿਤ ਪਰਿਵਾਰਾਂ ਨੂੰ ਭੇਜੇ ਗਏ ਬਿਜਲੀ ਬਿੱਲ ਐੱਸਸੀ ਕੈਟਾਗਰੀ ’ਚੋਂ ਕੱਢ ਕੇ ਜਨਰਲ ਕੈਟਾਗਰੀ ’ਚ ਪਾਏ ਗਏ ਸਨ ਜਿਸ ਕਾਰਨ ਦਿਹਾੜੀਦਾਰ ਗਰੀਬ ਦਲਿਤ ਪਰਿਵਾਰਾਂ ਨੂੰ ਪਾਵਰਕੌਮ ਵੱਲੋਂ ਮੁਆਫ਼ ਕੀਤੀਆਂ ਯੂਨਿਟਾਂ ਦੇ ਵੀ ਪੈਸੇ ਪਾ ਕੇ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜੇ ਗਏ। ਇਸ ਸਬੰਧੀ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਸ ਵਧੀਕੀ ਵਿਰੁੱਧ ਸੰਘਰਸ਼ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਲਿਤ ਵਰਗ ਦੀ ਕੱਟੀ ਬਿਜਲੀ ਬਿੱਲ ਮੁਆਫ਼ੀ ਬਹਾਲ ਕਰਕੇ ਨਾਜਾਇਜ਼ ਆਏ ਬਿਜਲੀ ਬਿੱਲਾਂ ਦੇ ਬਕਾਏ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਵਿੱਤ ਮੰਤਰੀ ਦੇ ਭਰੋਸੇ ਤੋਂ ਬਾਅਦ ਦਲਿਤ ਪਰਿਵਾਰਾਂ ਦੀ ਕੱਟੀ ਬਿਜਲੀ ਬਿੱਲ ਮੁਆਫ਼ੀ ਤਾਂ ਭਾਵੇਂ ਮੁੜ ਬਹਾਲ ਕਰ ਦਿੱਤੀ ਗਈ ਹੈ, ਪਰ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਇਆ ਦਾ ਮਾਮਲਾ ਜਿਉਂ ਦਾ ਤਿਉਂ ਹੀ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨੂੰ ਭੇਜੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਇਆ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਸਿੱਧਵਾਂ ਕਲਾਂ ਦੀ ਪ੍ਰਧਾਨ ਬੀਬੀ ਜਸਵੀਰ ਕੌਰ, ਕੁਲਦੀਪ ਕੌਰ, ਰਮਨਦੀਪ ਕੌਰ, ਤਾਰੀ ਸਿੰਘ, ਮੇਵਾ ਸਿੰਘ, ਮਾਘ ਸਿੰਘ, ਪ੍ਰਿਤਪਾਲ ਸਿੰਘ, ਤਾਰਾ ਸਿੰਘ ਤੇ ਇੰਦਰਜੀਤ ਸਿੰਘ ਹਾਜ਼ਰ ਸਨ।

Advertisement

Advertisement