For the best experience, open
https://m.punjabitribuneonline.com
on your mobile browser.
Advertisement

ਸੀਐੱਨਜੀ ਪਲਾਂਟ ਖ਼ਿਲਾਫ਼ ਡੀਸੀ ਦਫ਼ਤਰ ’ਚ ਮੁਜ਼ਾਹਰਾ

07:08 AM Jul 27, 2024 IST
ਸੀਐੱਨਜੀ ਪਲਾਂਟ ਖ਼ਿਲਾਫ਼ ਡੀਸੀ ਦਫ਼ਤਰ ’ਚ ਮੁਜ਼ਾਹਰਾ
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਕਿਸਾਨ ਆਗੂ ਜਲੰਧਰ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੇੇੇੇੇੇੇੜੇ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਮਲਕੀਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 26 ਜੁਲਾਈ
ਭੋਗਪੁਰ ਨੇੜੇ ਖੰਡ ਮਿੱਲ ਦੇ ਅੰਦਰ ਪ੍ਰਸ਼ਾਸਨ ਵੱਲੋਂ ਸੀਐੱਨਜੀ ਪਲਾਂਟ ਬਣਾਇਆ ਬਣਾਏ ਜਾਣ ਦੇ ਵਿਰੋਧ ਵਿਚ ਅੱਜ ਕਾਂਗਰਸ ਪਾਰਟੀ ਦੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਸਾਨ ਆਗੂਆਂ ਤੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਲੰਧਰ ਦੇ ਪ੍ਰਬੰਧਕੀ ਕੰਪਲੈਕਸ ’ਚ ਧਰਨਾ ਦਿੱਤਾ। ਡੀਸੀ ਨਾ ਮਿਲਣ ’ਤੇ ਵਿਧਾਇਕ ਤੇ ਹੋਰ ਆਗੂ ਜਲੰਧਰ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਪੁੱਜੇ। ਹਾਲਾਂਕਿ ਪੁਲੀਸ ਨੇ ਕੁਝ ਦੂਰੀ ’ਤੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ।
ਵਿਧਾਇਕ ਕੋਟਲੀ ਨੇ ਕਿਹਾ ਕਿ ਇਲਾਕੇ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਉਕਤ ਪਲਾਂਟ ਦਾ ਵਿਰੋਧ ਕਰ ਰਹੇ ਹਨ ਪਰ ਪ੍ਰਸ਼ਾਸਨ ਇਸ ’ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਕੋਟਲੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਭੋਗਪੁਰ ਸ਼ੂਗਰ ਦੇ ਅੰਦਰ ਸੀਐੱਨਜੀ ਪਲਾਂਟ ਲਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨੇ ਬਿਆਨ ਦਿੱਤਾ ਸੀ ਕਿ ਪੂਰੇ ਸ਼ਹਿਰ ਦਾ ਕੂੜਾ ਭੋਗਪੁਰ ਸਥਿਤ ਉਕਤ ਸੀਐੱਨਜੀ ਪਲਾਂਟ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਰੀਸਾਈਕਲ ਕੀਤਾ ਜਾਵੇਗਾ ਤੇ ਇਸ ਤੋਂ ਸੀਐੱਨਜੀ ਬਣਾਈ ਜਾਵੇਗੀ ਪਰ ਇਸ ਪਲਾਂਟ ਨੂੰ ਲੈ ਕੇ ਸਰਕਾਰ ਜਾਂ ਅਧਿਕਾਰੀ ਪੱਧਰ ’ਤੇ ਕੋਈ ਸਮਝੌਤਾ ਸਾਹਮਣੇ ਨਹੀਂ ਆਇਆ। ਅਜਿਹੇ ਵਿੱਚ ਨਗਰ ਨਿਗਮ ਵੱਲੋਂ ਲੋਕਾਂ ਨੂੰ ਸਿਰਫ਼ ਗੁੰਮਰਾਹ ਕੀਤਾ ਜਾ ਰਿਹਾ ਹੈ। ਕੋਟਲੀ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਉਕਤ ਜਗ੍ਹਾ ਨੂੰ ਪ੍ਰਾਈਵੇਟ ਕੰਪਨੀ ਆਪਣੇ ਕਬਜ਼ੇ ’ਚ ਲੈ ਲਵੇ, ਇਸੇ ਲਈ ਪ੍ਰਸ਼ਾਸਨ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਕੰਮ ਬੰਦ ਨਾ ਕੀਤਾ ਤਾਂ ਉਹ ਖ਼ੁਦ ਜਾ ਕੇ ਉਕਤ ਕੰਮ ਬੰਦ ਕਰਵਾ ਦੇਣਗੇ।
ਗਰੀਨ ਜ਼ੋਨ ’ਚੋਂ ਗੈਸ ਪਲਾਂਟ ਬੰਦ ਕਰਵਾਉਣ ਲਈ ਲੋਕ ਇਕਜੁੱਟ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਆਈਐੱਸਡੀ ਬਾਇਓ ਫਿਊਲ ਐੱਲਐੱਲਪੀ ਵੱਲੋਂ ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲਾਏ ਜਾ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਅਤੇ ਥਿੰਦ ਆਈ ਹਸਪਤਾਲ ਦੇ ਮਾਲਕਾਂ ਵਲੋਂ ਪਿੰਡ ਕੰਧਾਲਾ ਗੁਰੂ ਵਿੱਚ ਲਾਏ ਜਾ ਰਹੇ ਸੀਆਈਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਲਈ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਇਸ ਸਬੰਧੀ ਮੋਹਤਬਰਾਂ ਦੀ ਮੀਟਿੰਗ ਗਰਿਲ ਹੱਟ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਪ੍ਰਮੁੱਖ ਆਗੂ ਵੀ ਸ਼ਾਮਲ ਹੋਏ। ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੋਵੇਂ ਸੀਐੱਨਜੀ ਬਾਇਓ ਪਲਾਂਟ ਨੂੰ ਬੰਦ ਕਰਾਉਣ ਦਾ ਐਲਾਨ ਕਰੇ। ਇਸ ਮੌਕੇ ਇੱਕ 51 ਮੈਂਬਰੀ ਕਮੇਟੀ ਵੀ ਬਣਾਈ ਗਈ।ਵੱਖ ਵੱਖ ਬੁਲਾਰਿਆਂ ਰਾਜ ਕੁਮਾਰ ਰਾਜਾ, ਹਰਵਿੰਦਰ ਸਿੰਘ ਡੱਲੀ, ਅਮਰਜੀਤ ਸਿੰਘ ਚੌਲਾਂਗ,ਬਲਵਿੰਦਰ ਸਿੰਘ ਮੱਲ੍ਹੀਨੰਗਲ, ਇੰਦਰਜੀਤ ਮਹਿਤਾ,ਮੁਕੇਸ਼ ਚੰਦਰ, ਭੁਪਿੰਦਰ ਸਿੰਘ ਸੈਣੀ,ਅਮ੍ਰਿਤਪਾਲ ਸਿੰਘ ਖਰਲ ਰਕੇਸ਼ ਮਹਿਤਾ ਨੇ ਕਿਹਾ ਕਿ ਜਿੱਥੇ ਦੋਵੇਂ ਗੈਸ ਪਲਾਂਟ ਲਾਏ ਜਾ ਰਹੇ ਹਨ ਉਹ ਇਲਾਕਾ ਗਰੀਨ ਜ਼ੋਨ ਵਿੱਚ ਪੈਂਦਾ ਹੈ ਜਿਸ ਕਰਕੇ ਉਥੇ ਇਹ ਪਲਾਂਟ ਨਹੀਂ ਲੱਗ ਸਕਦੇ। ਬੁਲਾਰਿਆਂ ਨੇ ਕਿਹਾ ਕਿ ਜੇਕਰ ਗੈਸ ਪਲਾਂਟ ਲੱਗ ਗਏ ਤਾਂ ਧਰਤੀ ਹੇਠਲਾ ਪਾਣੀ ਜਹਿਰੀਲਾ ਅਤੇ ਹਵਾ ਵੀ ਪ੍ਰਦੂਸ਼ਿਤ ਹੋ ਜਾਵੇਗੀ। ਇਸ ਦੌਰਾਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਦੋਵੇਂ ਸੀਐੱਨਜੀ ਬਾਇਓ ਗੈਸ ਪਲਾਂਟ ਹਰਗਿਜ਼ ਨਹੀਂ ਲੱਗਣ ਦਿੱਤੇ ਜਾਣਗੇ। ਜੇਕਰ ਸਰਕਾਰ ਨੇ ਧੱਕੇ ਨਾਲ ਦੋਵੇਂ ਗੈਸ ਪਲਾਂਟ ਲਗਾਉਣ ਦੀ ਕੋਸ਼ਿਸ਼ ਕਰੇਗੀ ਤਾਂ ਉਹ ਮੋਹਰੀ ਹੋ ਕੇ ਲੋਕਾਂ ਨਾਲ ਸੰਘਰਸ਼ ਕਰਨਗੇ।

Advertisement
Advertisement
Author Image

sanam grng

View all posts

Advertisement