ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਵਰਕੌਮ ਇੰਜਨੀਅਰ ਨਾਲ ਧੱਕਾਮੁੱਕੀ ਖ਼ਿਲਾਫ਼ ਮੁਜ਼ਾਹਰਾ

08:53 AM Jun 15, 2024 IST
ਪਾਵਰਕੌਮ ਦਿਹਾਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ।

ਪ੍ਰਸ਼ੋਤਮ ਬੱਲੀ
ਬਰਨਾਲਾ, 14 ਜੂਨ
ਪਾਵਰਕੌਮ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਡਿਵੀਜ਼ਨ ਦਿਹਾਤੀ ਅਤੇ ਬਰਨਾਲਾ ਵੱਲੋਂ ਸਬ ਡਿਵੀਜ਼ਨ ਸ਼ਹਿਣਾ ਵਿੱਚ ਇੰਜਨੀਅਰ ਮਨਦੀਪ ਸਿੰਘ ਨਾਲ ਕੁੱਝ ਕਿਸਾਨ ਜਥੇਬੰਦੀਆਂ ਦੇ ਕਥਿਤ ਹਮਲਾਵਰ ਕਾਰਕੁਨਾਂ ਵੱਲੋਂ ਕਮਰੇ ਵਿੱਚ ਬੰਦ ਕਰ ਕੇ ਕੀਤੀ ਕਥਿਤ ਧੱਕਾਮੁੱਕੀ ਖ਼ਿਲਾਫ਼ ਇੱਥੇ ਦਿਹਾਤੀ ਵਿਭਾਗੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਇਨਸਾਫ਼ ਹਿਤ ਮੰਗ ਪੱਤਰ ਸੌਂਪਿਆ ਗਿਆ।
ਅਮਰਜੀਤ ਸਿੰਘ ਲਾਈਨਮੈਨ ਦੀ ਅਗਵਾਈ ਹੇਠ ਹੋਈ ਰੋਸ ਰੈਲੀ ਦੌਰਾਨ ਸੰਬੋਧਨ ਕਰਦਿਆਂ ਇੰਜਨੀਅਰ ਗੁਰਲਾਭ ਸਿੰਘ ਏਏਐੱਫ ਨੇ ਕਿਹਾ ਕਿ ਪੀੜਤ ਇੰਜਨੀਅਰ ਮਨਦੀਪ ਸਿੰਘ ਨਾਲ ਧੱਕਾਮੁੱਕੀ ਤਾਂ ਕੀਤੀ ਹੀ ਗਈ ਬਲਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਜਿਹੇ ਡਰ ਅਤੇ ਧਮਕੀਆਂ ਭਰੇ ਮਹੌਲ ਵਿੱਚ ਡਿਊਟੀ ਕਰਨੀ ਬਹੁਤ ਮੁਸ਼ਕਿਲ ਹੈ ਤੇ ਸਮੁੱਚੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਹੈ। ਆਗੂ ਹਰਬੰਸ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਦਰਸ਼ਨ ਸਿੰਘ ਤੇ ਜਗਸੀਰ ਸਿੰਘ ਸਮੇਤ ਸਹਿਯੋਗੀਆਂ ਖ਼ਿਲਾਫ਼ ਤੁਰੰਤ ਐੱਫ਼ਆਈਆਰ ਕਰ ਕੇ ਬਣਦੀ ਕਾਰਵਾਈ ਨਾ ਕੀਤੀ ਤਾਂ ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਮੁੱਚੇ ਸਰਕਲ ਦਾ ਕੰਮ ਬੰਦ ਕਰ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਦਫ਼ਤਰ ਵਿੱਚ ਮੰਗ ਪੱਤਰ ਵੀ ਸੌਂਪਿਆ ਗਿਆ।

Advertisement

Advertisement
Advertisement