ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਮੁਲਾਜ਼ਮ ਨਾਲ ਧੱਕਾਮੁੱਕੀ ਵਿਰੁੱਧ ਰੋਸ ਪ੍ਰਦਰਸ਼ਨ

07:08 AM Jun 19, 2024 IST
ਬਰਨਾਲਾ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ। -ਫੋਟੋ: ਬੱਲੀ

ਖੇਤਰੀ ਪ੍ਰਤੀਨਿਧ
ਬਰਨਾਲਾ, 18 ਜੂਨ
ਪਾਵਰਕੌਮ ਸ਼ਹਿਣਾ ਜੇਈ ਮਨਦੀਪ ਸਿੰਘ ਨਾਲ ਲੰਘੇ ਦਿਨੀਂ ਕਿਸਾਨ ਯੂਨੀਅਨ ਦੇ ਕਾਰਕੁਨਾਂ ਵੱਲੋਂ ਕਮਰੇ ਵਿੱਚ ਬੰਦ ਕਰਕੇ ਕੀਤੀ ਗਈ ਕਥਿਤ ਧੱਕਾਮੁੱਕੀ ਖ਼ਿਲਾਫ਼ ਅੱਜ ਪਾਵਰਕੌਮ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਮੰਡਲ ਦਿਹਾਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਆਗੂ ਹਰਬੰਸ ਸਿੰਘ ਤੇ ਗੁਰਲਾਭ ਸਿੰਘ ਮੌੜ ਨੇ ਕਿਹਾ ਕਿ ਇੱਕ ਅਖੌਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਮਨਦੀਪ ਸਿੰਘ ਜੇਈ ਨਾਲ ਧੱਕਾ-ਮੁੱਕੀ ਕਰਕੇ ਕਮਰੇ ਵਿੱਚ ਬੰਦਕ ਬਣਾਇਆ ਗਿਆ ਤੇ ਕਮਰੇ ਦੀ ਬਿਜਲੀ/ਪਾਣੀ ਬੰਦ ਕਰਕੇ ਅਣਮਨੁੱਖੀ ਤੇ ਤਸ਼ੱਦਦ ਕੀਤਾ ਗਿਆ ਸੀ। ਆਗੂਆਂ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਕਰਨ ਬਿਜਲੀ ਮੁਲਾਜ਼ਮ ਪਹਿਲਾਂ ਹੀ ਬਹੁਤ ਮੁਸ਼ਕਲ ਹਾਲਾਤ ਕੰਮ ਕਰ ਰਹੇ ਹਨ ਉਪਰੋਂ ਅਖੌਤੀ ਕਿਸਾਨ ਆਗੂਆਂ ਦੀਆਂ ਕਾਰਵਾਈਆਂ ਕਾਰਨ ਮੁਲਾਜ਼ਮਾਂ ਨੂੰ ਕੰਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਗਤਾਰ ਸਿੰਘ ਖੇੜੀ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀ ਵੱਲੋਂ ਕਿਸਾਨ ਅੰਦੋਲਨ ਸਮੇਂ ਉਨ੍ਹਾਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਪਰ ਹੁਣ ਅਜਿਹੇ ਕਿਸਾਨ ਆਗੂਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ 20 ਜੂਨ ਨੂੰ ਸਰਕਲ ਪੱਧਰੀ ਧਰਨੇ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਅਮਰਜੀਤ ਸਿੰਘ ਸ਼ਹਿਣਾ , ਨਰਾਇਣ ਦੱਤ,ਰਾਜੇਸ਼ ਕੁਮਾਰ ਬੰਟੀ ਜੇਈ, ਦਲਜੀਤ ਸਿੰਘ,ਹਾਕਮ ਸਿੰਘ, ਸੁਖਜੰਟ ਸਿੰਘ, ਪਿਆਰਾ ਸਿੰਘ, ਵਰਿੰਦਰ ਸਿੰਘ , ਚਮਕੌਰ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement
Advertisement