ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਰੋਸ ਮੁਜ਼ਾਹਰਾ
ਸੁਭਾਸ਼ ਜੋਸ਼ੀ
ਬਲਾਚੌਰ, 25 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਬਲਾਚੌਰ ਇਕਾਈ ਵਲੋਂ ਕਰੋਨਾ ਮਹਾਮਾਰੀ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਵਿੱਚ ਰਹਿੰਦਿਆਂ ਪੰਜਾਬ ਸਰਕਾਰ ਵਲੋਂ ਨਵੀਂ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਤੇ ਭਰਤੀ ਕਰਨ ਦੇ ਨੋਟੀਫਿਕੇਸ਼ਨ, ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਸ਼ਹਿਰ ਦੇ ਮੁੱਖ ਚੌਕ ਵਿੱਚ ਘੜਾ ਭੰਨ੍ਹ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਆਗੂਆਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਿੱਚ ਮਾਸਟਰ ਸੋਹਣ ਸਿੰਘ ਸੁਜੋਵਾਲ, ਵਨਿੋਦ ਕੁਮਾਰ, ਜਸਵੀਰ ਪਾਲ ਸਿੰਘ, ਜਲ ਸਪਲਾਈ ਤੋਂ ਵਰਿੰਦਰ ਸੂਦਨ, ਕਮਲ ਕੁਮਾਰ,ਦਰਸ਼ਨ ਰਾਮ, ਮਲਕੀਤ ਰਾਮ, ਸ਼ਿੰਦੀ ਲਾਲ, ਮਨਜੀਤ ਕੌਰ ਪ੍ਰਧਾਨ ਮਿੱਡ ਡੇ ਮੀਲ, ਲਛਮੀ ਦੇਵੀ, ਰੇਸ਼ਮ ਕੌਰ,ਅਨੀਤਾ ਰਾਣੀ, ਕਸ਼ਮੀਰ ਕੌਰ, ਪੂਨਮ ਦੇਵੀ ਸਮੇਤ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਸਿਹਤ ਕਮਚਾਰੀਆਂ ਦੀ ਭੁੱਖ ਹੜਤਾਲ ਜਾਰੀ
ਹੁਸ਼ਿਆਰਪੁਰ,(ਪੱਤਰ ਪ੍ਰੇਰਕ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਦਿੱਤੇ ਸੱਦੇ ’ਤੇ ਸਿਹਤ ਕਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਿਵਲ ਸਰਜਨ ਦਫ਼ਤਰ ਦੇ ਬਾਹਰ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਦੂਜੇ ਦਨਿ ਵੀ ਜਾਰੀ ਰਹੀ। ਅੱਜ ਵੀ 5 ਕਰਮਚਾਰੀ ਮਨਮਿੰਦਰ ਕੌਰ, ਮੀਨਾ ਰਾਣੀ, ਨੀਲਮ, ਵਨਿੋਦ ਕੁਮਾਰ ਤੇ ਬਲਜਿੰਦਰ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਐਂਟੀ ਲਾਰਵਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਕੁਲਦੀਪ ਕੌਰ, ਸੁਖਜੀਤ ਕੌਰ, ਜਤਿੰਦਰ ਜੋਲੀ, ਅਜੇ ਕੁਮਾਰ, ਸੁਰਿੰਦਰ ਕਲਸੀ ਆਦਿ ਮੌਜੂਦ ਸਨ।