For the best experience, open
https://m.punjabitribuneonline.com
on your mobile browser.
Advertisement

ਕਿਸਾਨ ਨੂੰ ਪੁਰਾਣੀ ਮਸ਼ੀਨਰੀ ਵੇਚਣ ’ਤੇ ਏਜੰਸੀ ਖ਼ਿਲਾਫ਼ ਰੋਸ ਮੁਜ਼ਾਹਰਾ

07:23 AM Apr 05, 2024 IST
ਕਿਸਾਨ ਨੂੰ ਪੁਰਾਣੀ ਮਸ਼ੀਨਰੀ ਵੇਚਣ ’ਤੇ ਏਜੰਸੀ ਖ਼ਿਲਾਫ਼ ਰੋਸ ਮੁਜ਼ਾਹਰਾ
ਏਜੰਸੀ ਦੇ ਸਾਹਮਣੇ ਮਸ਼ੀਨਰੀ ਰੱਖ ਕੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਅਪਰੈਲ
ਨੇੜਲੇ ਪਿੰਡ ਬੁਰਜ ਪਵਾਤ ਦੇ ਕਿਸਾਨ ਅੰਗਰੇਜ਼ ਸਿੰਘ ਨੇ ਬੀਤੀ 29 ਮਾਰਚ ਨੂੰ ਦੇਰ ਰਾਤ ਖੇਤੀਬਾੜੀ ਮਸ਼ੀਨਰੀ ਰੋਟਾਵੇਟਰ ਰਾਹੋਂ ਰੋਡ ’ਤੇ ਸਥਿਤ ਇੱਕ ਦੁਕਾਨਦਾਰ ਤੋਂ ਖਰੀਦਿਆ ਸੀ ਅਤੇ ਜਦੋਂ ਉਸ ਨੇ ਘਰ ਜਾ ਕੇ ਦੂਜੇ ਦਿਨ ਬਰੀਕੀ ਨਾਲ ਦੇਖਿਆ ਤਾਂ ਇਹ ਪੁਰਾਣਾ ਸੀ। ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਘਰ ਜਾ ਕੇ ਦੇਖਿਆ ਤਾਂ ਇਸ ਨੂੰ ਕਈ ਥਾਵਾਂ ਤੋਂ ਜੰਗ ਲੱਗਿਆ ਹੋਇਆ ਸੀ ਅਤੇ ਦੁਬਾਰਾ ਰੰਗ ਵੀ ਕੀਤਾ ਹੋਇਆ ਸੀ। ਜਦੋਂ ਇਹ ਖਰੀਦੀ ਗਈ ਮਸ਼ੀਨਰੀ ਵਾਪਸ ਕਰਨ ਲਈ ਉਕਤ ਏਜੰਸੀ ਕੋਲ ਗਿਆ ਤਾਂ ਉਸਨੇ ਐਂਡਵਾਸ ਦਿੱਤਾ 50 ਹਜ਼ਾਰ ਰੁਪਏ ਵਾਪਸ ਕਰਨ ਤੋਂ ਇੰਨਕਾਰ ਕਰ ਦਿੱਤਾ। ਕਿਸਾਨ ਨਾਲ ਹੋਈ ਧੱਕੇਸ਼ਾਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਏਜੰਸੀ ਦਾ ਘਿਰਾਓ ਕਰ ਦਿੱਤਾ ਅਤੇ ਮੰਗ ਕੀਤੀ ਕਿ ਕਿਸਾਨ ਦੀ ਮਸ਼ੀਨਰੀ ਵਾਪਸ ਕਰ ਉਸ ਦੀ ਰਾਸ਼ੀ ਵਾਪਸ ਕੀਤੀ ਜਾਵੇ। ਏਜੰਸੀ ਦਾ ਘਿਰਾਓ ਕਰਨ ਵਾਲੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਜੋ ਪੁਰਾਣੀ ਮਸ਼ੀਨਰੀ ਵੇਚੀ ਹੈ ਉਹ ਸ਼ਰੇਆਮ ਧੱਕੇਸ਼ਾਹੀ ਹੈ ਕਿਉਂਕਿ ਕੁਝ ਏਜੰਸੀਆਂ ਇਹ ਮਸ਼ੀਨਰੀ ’ਤੇ ਸਬਸਿਡੀ ਹੜੱਪ ਕੇ ਪੁਰਾਣੇ ਰੋਟਾਵੇਟਰ ਖਰੀਦ ਲੈਂਦੇ ਹਨ ਅਤੇ ਫਿਰ ਇਸ ਨੂੰ ਨਵਾਂ ਕਹਿ ਕੇ ਵੇਚ ਦਿੰਦੇ ਹਨ। ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਏਜੰਸੀ ਦਾ ਮਾਲਕ ਕਿਸਾਨ ਦੇ ਵਾਪਸ ਨਹੀਂ ਦਿੰਦਾ ਉਦੋਂ ਤੱਕ ਘਿਰਾਓ ਜਾਰੀ ਰਹੇਗਾ।
ਇਸ ਸਬੰਧੀ ਏਜੰਸੀ ਦੇ ਨੁਮਾਇੰਦੇ ਸੁਰੇਸ਼ਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੁਰਜ ਪਵਾਤ ਦੇ ਕਿਸਾਨ ਅੰਗਰੇਜ਼ ਸਿੰਘ ਨੂੰ ਵੇਚੀ ਗਈ ਖੇਤੀਬਾੜੀ ਮਸ਼ੀਨਰੀ ਰੋਟਾਵੇਟਰ ਪੁਰਾਣਾ ਨਹੀਂ ਹੈ ਅਤੇ ਫਿਰ ਵੀ ਜੇਕਰ ਉਨ੍ਹਾਂ ਨੂੰ ਇਸ ਪ੍ਰਤੀ ਕੋਈ ਸ਼ੰਕਾ ਹੈ ਤਾਂ ਉਹ ਇਹ ਵਾਪਸ ਲੈ ਕੇ ਨਵਾਂ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੈਸੇ ਵਾਪਸ ਮੰਗ ਰਹੇ ਹਨ ਪਰ ਏਜੰਸੀ ਬਦਲ ਕੇ ਨਵਾਂ ਹੋਰ ਰੋਟਾਵੇਟਰ ਦੇ ਦੇਵੇਗੀ ਪਰ ਪੈਸੇ ਵਾਪਸ ਨਹੀਂ ਦੇਵੇਗੀ।

Advertisement

Advertisement
Author Image

Advertisement
Advertisement
×