ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਗਰਾ ’ਚ ਸਿਆਸਤਦਾਨ ਦੇ ਫਾਰਮਹਾਊਸ ’ਤੇ ਜਿਸਮਫਰੋਸ਼ੀ ਦਾ ਧੰਦਾ ਬੇਨਕਾਬ

08:02 AM Jul 27, 2020 IST

ਆਗਰਾ, 26 ਜੁਲਾਈ

Advertisement

ਆਗਰਾ ਪੁਲੀਸ ਨੇ ਸਿਕੰਦਰਾ ’ਚ ਸਥਾਨਕ ਸਿਆਸਤਦਾਨ ਦੇ ਮਾਲਕੀ ਵਾਲੇ ਫਾਰਮਹਾਊਸ, ਗੈਸਟ ਹਾਊਸ ਅਤੇ ਹੋਟਲਾਂ ’ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਨੂੰ ਬੇਨਕਾਬ ਕੀਤਾ ਹੈ। ਏਐੱਸਪੀ ਸੌਰਭ ਦੀਕਸ਼ਿਤ ਵੱਲੋਂ ਇਸ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਸਿਆਸਤਦਾਨ ਦੇ ਫਾਰਮਹਾਊਸ ’ਤੇ ਸ਼ੁੱਕਰਵਾਰ ਨੂੰ ਛਾਪਾ ਮਾਰ ਕੇ ਕੋਲਕਾਤਾ ਦੀਆਂ ਤਿੰਨ ਔਰਤਾਂ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਛਾਪੇ ਦੌਰਾਨ ਪੁਲੀਸ ਨੇ ਮੌਕੇ ਤੋਂ ਕੁਝ ਨਕਦੀ ਅਤੇ ਦੇਸੀ ਹਥਿਆਰ ਵੀ ਬਰਾਮਦ ਕੀਤੇ ਹਨ। ਸਿਆਸਤਦਾਨ ਨੇ ਜਿਸਮਫਰੋਸ਼ੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਸ ਨੂੰ ਝੂਠੇ ਕੇਸ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗਰਾ ਸਿਟੀ ਦੇ ਐੱਸਪੀ ਰੋਹਨ ਬੋਤਰੇ ਨੇ ਦੱਸਿਆ ਕਿ ਅਕਬਰ ਰੋਡ ’ਤੇ 2 ਜੁਲਾਈ ਨੂੰ ਹੋਈ ਲੁੱਟ ਦੇ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੂੰ ਹੋਟਲਾਂ ਅਤੇ ਫਾਰਮਹਾਊਸ ’ਚ ਜਿਸਮਫਰੋਸ਼ੀ ਦਾ ਧੰਦਾ ਚਲਣ ਬਾਰੇ ਸੂਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਛਾਪੇ ਤੋਂ ਬਾਅਦ 17 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਨਿ੍ਹਾਂ ’ਚੋਂ ਸਿਆਸਤਦਾਨ, ਹੋਟਲ ਮਾਲਕ ਅਤੇ ਮੈਨੇਜਰ ਫਰਾਰ ਹਨ। ਉਨ੍ਹਾਂ ਕਿਹਾ ਕਿ ਦਿੱਲੀ, ਕੋਲਕਾਤਾ ਅਤੇ ਹੋਰ ਸ਼ਹਿਰਾਂ ਤੋਂ ਮੁਟਿਆਰਾਂ ਨੂੰ ਇਥੇ ਲਿਆ ਕੇ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ। ਸਾਰਿਆਂ ਖਿਲਾਫ਼ ਅਨੈਤਿਕ ਧੰਦਾ (ਰੋਕੂ) ਐਕਟ, 1956 ਅਤੇ ਆਰਮਜ਼ ਐਕਟ, 1959 ਤਹਿਤ ਕੇਸ ਦਰਜ ਕੀਤਾ ਗਿਆ ਹੈ। -ਆਈਏਐਨਐਸ

Advertisement
Advertisement
Tags :
ਆਗਰਾਸਿਆਸਤਦਾਨਜਿਸਮਫਰੋਸ਼ੀਧੰਦਾਫਾਰਮਹਾਊਸਬੇਨਕਾਬ
Advertisement