ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਗੰਗਾ ਖਾਲਸਾ ਕਾਲਜ ਦਾ ਪ੍ਰਾਸਪੈਕਟ ਰਿਲੀਜ਼

07:36 AM Jun 30, 2024 IST
ਕਾਲਜ ਦਾ ਪ੍ਰਾਸਪੈਕਟ ਰਿਲੀਜ਼ ਕਰਦੇ ਹੋਏ ਪ੍ਰਬੰਧਕ। -ਫੋਟੋ: ਓਬਰਾਏ

ਖੰਨਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਅਕਾਦਮਿਕ ਸ਼ੈਸ਼ਨ 2024-25 ਦੇ ਦਾਖ਼ਲਿਆਂ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਘਵੀਰ ਸਿੰਘ ਸਹਾਰਨਮਾਜਰਾ ਆਨਰੇਰੀ ਸਕੱਤਰ ਕਾਲਜ ਪ੍ਰਬੰਧਕ ਕਮੇਟੀ, ਜੋਗਿੰਦਰ ਸਿੰਘ ਓਬਰਾਏ, ਨਵਤੇਜ ਸਿੰਘ, ਮਨਜੀਤ ਸਿੰਘ, ਕੇਹਰ ਸਿੰਘ, ਜ਼ੋਰਾ ਸਿੰਘ ਨੇ ਪ੍ਰਾਸਪੈਕਟਸ ਰਿਲੀਜ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸੰਸਥਾ ਵੱਲੋਂ ਚੱਲ ਰਹੇ ਵੱਖ ਵੱਖ ਕੋਰਸਾਂ, ਬੀਏ, ਬੀ.ਕਾਮ, ਬੀਸੀਏ, ਬੀਐਸਸੀ ਮੈਡੀਕਲ/ਨਾਨ ਮੈਡੀਕਲ, ਫੈਸ਼ਨ ਡਿਜਾਇਨਿੰਗ, ਪੋਸਟ ਗ੍ਰੈਜੂਏਟ ਐਮ.ਏ ਪੰਜਾਬੀ, ਹਿਸਟਰੀ, ਇਕਨਾਮਿਕਸ, ਪੋਲੀਟੀਕਲ ਸਾਇੰਸ, ਐੱਮ.ਕਾਮ ਅਤੇ ਪੀਜੀਡੀਸੀਏ ਤੋਂ ਇਲਾਵਾ ਕਿੱਤਾ ਮੁਖੀ ਕੋਰਸਾਂ ਤੇ ਡਿਪਲੋਮਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਬੀਬੀ ਜਸਪ੍ਰੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ ਨੇ ਕਾਲਜ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ ਲਈ ਸ਼ੁੱਭਇਛਾਵਾਂ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement