ਤਿੰਨ ਨਸ਼ਾ ਤਸਕਰਾਂ ਦੀ 1.42 ਕਰੋੜ ਦੀ ਜਾਇਦਾਦ ਜ਼ਬਤ
ਗੁਰਬਖਸ਼ਪੁਰੀ
ਤਰਨ ਤਾਰਨ, 3 ਦਸੰਬਰ
ਜ਼ਿਲ੍ਹਾ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਦੀ 1.42 ਕਰੋੜ ਰੁਪਏ ਦੇ ਕਰੀਬ ਦੀ ਜਾਇਦਾਦ ਜ਼ਬਤ ਕੀਤੀ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਵਿੱਚੋਂ ਰਾਜਵਿੰਦਰ ਕੌਰ ਵਾਸੀ ਪਲਾਸੌਰ ਦੀ 66. 40 ਲੱਖ ਰੁਪਏ, ਗੁਰਭੇਜ ਸਿੰਘ ਭੇਜਾ ਵਾਸੀ ਮਿਹਰਬਾਨਪੁਰਾ (ਜੰਡਿਆਲਾ ਗੁਰੂ) ਦੀ 35.80 ਲੱਖ ਅਤੇ ਜਗਰੂਪ ਸਿੰਘ ਵਾਸੀ ਮੰਝਪੁਰ ਦੀ 40 ਲੱਖ ਰੁਪਏ ਦੀ ਜਾਇਦਾਦ ਸ਼ਾਮਲ ਹੈ| ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਦੀ ਇਸ ਕਾਰਵਾਈ ਨਾਲ ਨਸ਼ਿਆਂ ਦੇ ਤਸਕਰ ਇਸ ਗੈਰ-ਸਮਾਜੀ ਅਤੇ ਗੈਰ ਕਾਨੂੰਨੀ ਕੰਮ ਕਰਨ ਤੋਂ ਤੌਬਾ ਕਰਨ ਨੂੰ ਪਹਿਲ ਦੇਣਗੇ ਜਿਸ ਨਾਲ ਸਮਾਜ ਵਿੱਚੋਂ ਨਸ਼ਿਆਂ ਦਾ ਕੋਹੜ ਖਤਮ ਕਰਨ ਵਿੱਚ ਮਦਦ ਮਿਲ ਸਕੇਗੀ| ਇਸ ਸਬੰਧੀ ਪੁਲੀਸ ਨੇ ਇਨ੍ਹਾਂ ਤਸਕਰਾਂ ਦੀਆਂ ਰਿਹਾਇਸ਼ਾਂ ਦੇ ਗੇਟਾਂ ’ਤੇ ਨੋਟਿਸ ਚਿਪਕਾ ਦਿੱਤੇ ਹਨ| ਇਨ੍ਹਾਂ ਖਿਲਾਫ਼ ਨਸ਼ਿਆਂ ਦਾ ਧੰਦਾ ਕਰਨ ਦੇ ਕਈ ਕਈ ਮਾਮਲੇ ਦਰਜ ਕੀਤੇ ਗਏ ਹਨ| ਇਸ ਕਾਰਵਾਈ ਸਬੰਧੀ ਜ਼ਿਲ੍ਹਾ ਪੁਲੀਸ ਨੂੰ ਭਾਰਤ ਸਰਕਾਰ ਦੇ ਸਮਰਥ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ|