For the best experience, open
https://m.punjabitribuneonline.com
on your mobile browser.
Advertisement

ਦੋ ਨਸ਼ਾ ਤਸਕਰਾਂ ਦੀ 1.37 ਕਰੋੜ ਦੀ ਜਾਇਦਾਦ ਜ਼ਬਤ

07:59 AM Aug 23, 2024 IST
ਦੋ ਨਸ਼ਾ ਤਸਕਰਾਂ ਦੀ 1 37 ਕਰੋੜ ਦੀ ਜਾਇਦਾਦ ਜ਼ਬਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਗਸਤ
ਲੁਧਿਆਣਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਦੋ ਮਾਮਲਿਆਂ ਵਿੱਚ ਦੋ ਨਸ਼ਾ ਤਸਕਰਾਂ ਦੀ ਕਰੀਬ 1 ਕਰੋੜ 37 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮੁਲਜ਼ਮਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਜਨਵਰੀ 2023 ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਨਵਦੀਪ ਸਿੰਘ ਵਾਸੀ ਪਿੰਡ ਨਾਨਕਪੁਰ ਜਗੇੜਾ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਸੀ। ਜਾਂਚ ’ਚ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਨੇ ਨਸ਼ੇ ਦਾ ਕਾਰੋਬਾਰ ਕਰ ਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ। ਪੁਲੀਸ ਨੇ ਨਵਦੀਪ ਦੇ ਨਾਨਕਪੁਰ ਜਗੇੜਾ ਵਿੱਚ 38.80 ਲੱਖ ਰੁਪਏ ਦੇ ਮਕਾਨ ਤੇ ਕਰੀਬ 12 ਲੱਖ ਰੁਪਏ ਦੀ ਕੀਮਤ ਦੇ ਪਲਾਟ ਸਣੇ ਹੋਰ ਜਾਇਦਾਦ ਨੂੰ ਕੇਸ ਦੇ ਨਾਲ ਅਟੈਚ ਕਰ ਦਿੱਤਾ ਹੈ। ਥਾਣਾ ਸਦਰ ਨੇ ਹੈਬੋਵਾਲ ਕਲਾਂ ਦੇ ਰਣਜੀਤ ਸਿੰਘ ਉਰਫ਼ ਬਿੱਲਾ ਨੂੰ ਤਿੰਨ ਕਿੱਲੋ ਅਫ਼ੀਮ ਅਤੇ ਅੱਠ ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਸੀ। ਰਣਜੀਤ ਨੇ ਨਸ਼ਾ ਵੇਚ ਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਸੀ। ਪੁਲੀਸ ਨੇ ਮੁਲਜ਼ਮ ਦੇ ਪਿੰਡ ਵਿੱਚ 27 ਲੱਖ ਰੁਪਏ ਦੇ ਮਕਾਨ, 60 ਲੱਖ ਰੁਪਏ ਦੇ ਪਲਾਟ ਸਣੇ 87 ਲੱਖ ਰੁਪਏ ਦੀ ਜਾਇਦਾਦ ਨੂੰ ਕੇਸ ਨਾਲ ਅਟੈਚ ਕਰ ਦਿੱਤਾ ਹੈ।

Advertisement
Advertisement
Author Image

joginder kumar

View all posts

Advertisement
×