For the best experience, open
https://m.punjabitribuneonline.com
on your mobile browser.
Advertisement

ਪ੍ਰਾਪਰਟੀ ਟੈਕਸ: 31 ਤੱਕ 50 ਫੀਸਦੀ ਵਿਆਜ ’ਤੇ ਜੁਰਮਾਨੇ ਦੀ ਛੋਟ

10:23 AM Mar 13, 2024 IST
ਪ੍ਰਾਪਰਟੀ ਟੈਕਸ  31 ਤੱਕ 50 ਫੀਸਦੀ ਵਿਆਜ ’ਤੇ ਜੁਰਮਾਨੇ ਦੀ ਛੋਟ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਅਧੀਨ ਰਹਿੰਦੇ ਲੋਕਾਂ ਨੂੰ ਨਿਗਮ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ, ਉਹ 31 ਮਾਰਚ ਤੱਕ ਓਟੀਐਸ ਨੀਤੀ ਤਹਿਤ ਆਪਣਾ ਬਕਾਇਆ ਟੈਕਸ ਜਮ੍ਹਾਂ ਕਰਵਾਉਣ। ਇਸ ਤਹਿਤ ਲੋਕਾਂ ਨੂੰ ਵਿਆਜ ’ਤੇ 50 ਫੀਸਦੀ ਜੁਰਮਾਨੇ ਦੀ ਛੋਟ ਮਿਲੇਗੀ।
ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਜ਼ੋਨ ‘ਡੀ’ ਦਫ਼ਤਰ ਵਿੱਚ ਇਸ ਸਬੰਧ ਵਿੱਚ ਜ਼ੋਨਲ ਕਮਿਸ਼ਨਰਾਂ ਅਤੇ ਸੁਪਰਡੈਂਟਾਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਸਨੀਕਾਂ ਤੋਂ ਬਕਾਇਆ ਵਸੂਲੀ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਜਿਨ੍ਹਾਂ ਵਸਨੀਕਾਂ ਨੇ ਪਹਿਲਾਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ, ਉਨ੍ਹਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ’ਤੇ 20 ਫ਼ੀਸਦੀ ਜੁਰਮਾਨਾ ਅਤੇ 18 ਫ਼ੀਸਦੀ ਸਾਲਾਨਾ ਵਿਆਜ ਦੇਣਾ ਪੈਂਦਾ ਹੈ। ਗ਼ਲਤ ਟੈਕਸ ਜਮ੍ਹਾਂ ਕਰਵਾਉਣ ਵਾਲੇ ਵਸਨੀਕਾਂ ’ਤੇ 100 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 2013-14 ਤੋਂ ਵੱਡੀ ਗਿਣਤੀ ਵਿੱਚ ਵਸਨੀਕ ਟੈਕਸ ਜਮ੍ਹਾਂ ਕਰਵਾਉਣ ਵਿੱਚ ਅਸਫ਼ਲ ਰਹੇ ਹਨ ਤੇ ਉਹ ਹੁਣ ਛੋਟ ਨਾਲ ਟੈਕਸ ਜਮ੍ਹਾਂ ਕਰਵਾ ਸਕਦੇ ਹਨ।

Advertisement

ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸੁਵਿਧਾ ਕੇਂਦਰ

ਲੋਕਾਂ ਨੂੰ ਟੈਕਸ ਜਮ੍ਹਾਂ ਕਰਾਉਣ ਵਿੱਚ ਸਹੂਲਤ ਦੇਣ ਲਈ ਨਗਰ ਨਿਗਮ ਨੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਜ਼ੋਨਲ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ। ਨਗਰ ਨਿਗਮ ਸੁਵਿਧਾ ਕੇਂਦਰ 16 ਮਾਰਚ (ਸ਼ਨਿਚਰਵਾਰ), 23 ਮਾਰਚ (ਸ਼ਨਿਚਰਵਾਰ), 29 ਮਾਰਚ (ਗੁੱਡ ਫਰਾਈਡੇਅ), 30 ਮਾਰਚ (ਸ਼ਨਿਚਰਵਾਰ) ਅਤੇ 31 ਮਾਰਚ (ਐਤਵਾਰ) ਨੂੰ ਖੁੱਲ੍ਹੇ ਰਹਿਣਗੇ। ਮੰਗਲਵਾਰ ਤੋਂ 31 ਮਾਰਚ ਤੱਕ ਸੁਵਿਧਾ ਕੇਂਦਰ ਸ਼ਾਮ 4 ਵਜੇ ਤੱਕ ਖੁੱਲ੍ਹੇ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement
Advertisement
×