For the best experience, open
https://m.punjabitribuneonline.com
on your mobile browser.
Advertisement

ਸਮਰਾਲਾ ਤੇ ਮਾਣਕੀ ਵਿੱਚ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ

08:39 AM Jun 22, 2024 IST
ਸਮਰਾਲਾ ਤੇ ਮਾਣਕੀ ਵਿੱਚ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ
ਨਸ਼ਾ ਤਸਕਰ ਦੀ ਜਾਇਦਾਦ ਦੇ ਬਾਹਰ ਨੋਟਿਸ ਲਾਉਂਦੇ ਹੋਏ ਪੁਲੀਸ ਮੁਲਾਜ਼ਮ।
Advertisement

ਡੀਪੀਐੱਸ ਬੱਤਰਾ
ਸਮਰਾਲਾ, 21 ਜੂਨ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦੌਰਾਨ ਵੱਡਾ ਐਕਸ਼ਨ ਲੈਂਦਿਆਂ ਇਥੋਂ ਦੇ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਮਰਾਲਾ ਅਧੀਨ ਪੈਂਦੇ ਸਥਾਨਕ ਗੁਰੂ ਨਾਨਕ ਰੋਡ ਅਤੇ ਪਿੰਡ ਮਾਣਕੀ ਦੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਦਿਆਂ ਉਨ੍ਹਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਹਨ। ਇਸ ਕਾਰਵਾਈ ਨੂੰ ਅੰਜਾਮ ਦਿੰਦਿਆਂ ਐੱਸਐੱਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਅੱਜ ਥਾਣਾ ਸਮਰਾਲਾ ਦੀ ਹੱਦ ਅੰਦਰ ਆਉਂਦੇ ਪਿੰੰਡ ਮਾਣਕੀ ਦੇ ਸੋਹਣ ਸਿੰਘ ਅਤੇ ਸਮਰਾਲਾ ਦੇ ਸੁਖਪਾਲ ਸਿੰਘ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਣਕੀ ਦੇ ਸੋਹਣ ਸਿੰਘ ਖ਼ਿਲਾਫ਼ ਦੋ ਅਕਤੂਬਰ 2019 ਨੂੰ ਅਤੇ ਸੁਖਪਾਲ ਸਿੰਘ ਖ਼ਿਲਾਫ਼ 8 ਨਵੰਬਰ 2020 ਤੇ 8 ਮਾਰਚ, 2021 ਨੂੰ ਥਾਣਾ ਮਾਛੀਵਾੜਾ ਸਾਹਿਬ ਵਿੱਚ ਨਸ਼ਾ ਤਸਕਰੀ ਦੇ ਸਬੰਧੀ ਕੇਸ ਦਰਜ ਕੀਤੇ ਗਏ ਸਨ।

Advertisement

Advertisement
Advertisement
Author Image

Advertisement