For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤੇ ਦੇ ਬਾਵਜੂਦ ਕੰਧਾਂ ’ਤੇ ਪ੍ਰਚਾਰ ਸਮੱਗਰੀ ਬਰਕਰਾਰ

10:50 AM Mar 27, 2024 IST
ਚੋਣ ਜ਼ਾਬਤੇ ਦੇ ਬਾਵਜੂਦ ਕੰਧਾਂ ’ਤੇ ਪ੍ਰਚਾਰ ਸਮੱਗਰੀ ਬਰਕਰਾਰ
ਤਾਜਪੁਰ ਰੋਡ ’ਤੇ ਇੱਕ ਕੰਧ ਉਪਰ ਮੌਜੂਦ ਪ੍ਰਚਾਰ ਸਮੱਗਰੀ।
Advertisement

ਸਤਵਿੰਦਰ ਬਸਰਾ
ਲੁਧਿਆਣਾ, 26 ਮਾਰਚ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਮਗਰੋਂ ਪ੍ਰਸ਼ਾਸਨ ਨੇ ਭਾਵੇਂ ਸ਼ਹਿਰ ਦੀਆਂ ਸੜਕਾਂ ’ਤੇ ਲੱਗੀ ਸਿਆਸੀ ਪਾਰਟੀਆਂ ਦੀ ਪ੍ਰਚਾਰ ਸਮੱਗਰੀ ਉਤਾਰ ਦਿੱਤੀ ਹੈ, ਪਰ ਹਾਲੇ ਵੀ ਹਲਕਾ ਪੂਰਬੀ ਦੇ ਤਾਜਪੁਰ ਰੋਡ ਸਣੇ ਹੋਰ ਥਾਵਾਂ ’ਤੇ ਪੱਕ ਰੰਗ ਨਾਲ ਲਿਖੇ ਸਿਆਸੀ ਸੁਨੇਹੇ ਬਰਕਰਾਰ ਹਨ। ਹਲਕਾ ਪੂਰਬੀ ਦੇ ‘ਆਪ’ ਵਿਧਾਇਕ ਦਾ ਕਹਿਣਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਪਿਛਲੇ ਦਿਨਾਂ ਦੌਰਾਨ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦਿਆਂ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਤਹਿਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਪਾਰਟੀਆਂ ਦੇ ਲੱਗੇ ਬੋਰਡ ਲਾਹ ਦਿੱਤੇ ਗਏ ਪਰ ਫਿਰ ਵੀ ਕਈ ਥਾਵਾਂ ’ਤੇ ਕੰਧਾਂ ਉਪਰ ਪੱਕੇ ਰੰਗਾਂ ਨਾਲ ਬਣੇ ਬੋਰਡ ਦੇਖੇ ਜਾ ਸਕਦੇ ਹਨ। ਇਨਾਂ ’ਚ ਹਲਕਾ ਪੂਰਬੀ ਦੇ ਤਾਜਪੁਰ ਰੋਡ ’ਤੇ ਪੈਂਦੇ ਇੱਕ ਵੱਡੇ ਹਸਪਤਾਲ ਦੀ ਪਿਛਲੀ ਕੰਧ ’ਤੇ ਸਿਆਸੀ ਬੋਰਡ ਦੇਖੇ ਜਾ ਸਕਦੇ ਹਨ। ਭਾਵੇਂ ਇਨ੍ਹਾਂ ਬੋਰਡਾਂ ’ਤੇ ਕਿਸੇ ਵੀ ਪਾਰਟੀ ਦਾ ਕੋਈ ਨਾਮ ਨਹੀਂ ਲਿਖਿਆ ਪਰ ਇਸ ਬੋਰਡ ’ਤੇ ਬਣਿਆ ਨਿਸ਼ਾਨ ਕਿਸੇ ਖਾਸ ਪਾਰਟੀ ਵੱਲ ਇਸ਼ਾਰਾ ਕਰਦਾ ਸਾਫ ਦੇਖਿਆ ਜਾ ਸਕਦਾ ਹੈ। ਜਦੋਂ ਇਸ ਸਬੰਧੀ ‘ਆਪ’ ਦੇ ਮੌਜੂਦਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਸ਼ਿਕਾਇਤ ਕੀਤੀ ਹੋਈ ਹੈ। ਇਸ ਕੰਧ ਤੋਂ ਇਲਾਵਾ ਅਜਿਹੇ ਬੋਰਡ ਤਾਜਪੁਰ ਰੋਡ, ਟਿੱਬਾ ਰੋਡ ਆਦਿ ਵਿਖੇ ਵੀ ਕੰਧਾਂ ’ਤੇ ਲਿਖੇ ਦੇਖੇ ਜਾ ਸਕਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×