ਜੇਈ ਗੁਰਲਾਭ ਤੇ ਸੁਖਵਿੰਦਰ ਦੀ ਸਹਾਇਕ ਐੱਸਡੀਓਜ਼ ਵਜੋਂ ਤਰੱਕੀ
10:00 AM May 24, 2024 IST
ਖੇਤਰੀ ਪ੍ਰਤੀਨਿਧ
ਬਰਨਾਲਾ, 23 ਮਈ
ਪਾਵਰਕੌਮ ਸਬ ਡਿਵੀਜ਼ਨ ਸੰਘੇੜਾ ਵਿਖੇ ਜੇਈ ਵਜੋਂ ਸੇਵਾਵਾਂ ਨਿਭਾ ਰਹੇ ਇੰਜ: ਗੁਰਲਾਭ ਸਿੰਘ ਮੌੜ ਤੇ ਸਬ ਡਿਵੀਜ਼ਨ ਸਿਟੀ ਬਰਨਾਲਾ ਦੇ ਜੇਈ ਸੁਖਵਿੰਦਰ ਸਿੰਘ ਭੈਣੀ ਜਿਨ੍ਹਾਂ ਦੀ ਸਹਾਇਕ ਐੱਸਡੀਓਜ਼ ਵਜੋਂ ਪਦਉੱਨਤੀ ਹੋਈ। ਪਦਉੱਨਤੀ ਉਪਰੰਤ ਅਜ ਦੋਵਾਂ ਨੂੰ ਐੱਸਡੀਓ ਸੰਘੇੜਾ ਗੋਪਾਲ ਕ੍ਰਿਸ਼ਨ ਤੇ ਐੱਸਡੀਓ ਸਿਟੀ ਬਰਨਾਲਾ ਵਿਕਾਸ ਸਿੰਗਲਾ ਨੇ ਨਵੇਂ ਨਿਯੁਕਤੀ ਸਥਾਨ ’ਤੇ ਜੁਆਇੰਨ ਕਰਵਾਇਆ। ਮੂੰਹ-ਮਿੱਠਾ ਕਰਵਾ ਕੇ ਨਵੀਂ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜੇਈ ਸੁਖਵਿੰਦਰ ਸਿੰਘ ਸੰਘੇੜਾ, ਰਾਜੇਸ਼ ਕੁਮਾਰ, ਰਣਜੀਤ ਸਿੰਘ, ਰਣਜੀਤ ਕੁਮਾਰ ਚੀਮਾ, ਸੁਖਦੇਵ ਸਿੰਘ, ਪ੍ਰਤੀਕਸ਼ ਸਿੰਗਲਾ, ਬਲਜਿੰਦਰ ਸਿੰਘ, ਕੀਰਤੀ ਜਿੰਦਲ, ਫੋਰਮੈਨ ਦਰਸ਼ਨ ਸਿੰਘ ਤੇ ਰਜਿੰਦਰ ਕੁਮਾਰ ਆਦਿ ਨੇ ਦੋਵਾਂ ਇੰਜਨੀਅਰਾਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement
Related News
Advertisement