ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੁਮਲੇ ਤੇ ਗਾਰੰਟੀਆਂ ਭਾਜਪਾ ਨੂੰ ਜਿਤਾ ਨਹੀਂ ਸਕਦੀਆਂ: ਮਾਇਆਵਤੀ

08:22 AM Apr 12, 2024 IST

ਨਾਗਪੁਰ: ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਭਾਜਪਾ ’ਤੇ ਪੂੰਜੀਪਤੀਆਂ ਦੀ ਮਦਦ ਕਰਨ ਤੇ ਉਨ੍ਹਾਂ ਤੋਂ ਚੋਣ ਬਾਂਡ ਰਾਹੀਂ ਵਿੱਤੀ ਮਦਦ ਹਾਸਲ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਬਸਪਾ ਨੇ ਇਸ ਯੋਜਨਾ ਤਹਿਤ ਇੱਕ ਵੀ ਪੈਸਾ ਹਾਸਲ ਨਹੀਂ ਕੀਤਾ ਹੈ। ਮਾਇਆਵਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਲਈ ਕੋਈ ਵੀ ਜੁਮਲਾ ਜਾਂ ਗਾਰੰਟੀ ਕੰਮ ਨਹੀਂ ਕਰੇਗੀ ਕਿਉਂਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਹਾਕਮ ਧਿਰ ਵੱਲੋਂ ਕੀਤੇ ਗਏ ਇੱਕ-ਚੌਥਾਈ ਵਾਅਦੇ ਵੀ ਪੂਰੇ ਨਹੀਂ ਹੋਏ ਹਨ। ਉਨ੍ਹਾਂ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਈਵੀਐੱਮਜ਼ ਦੀ ਭਰੋਸੇਯੋਗਤਾ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਏ ਜਾਣ ਦੇ ਮੁੱਦੇ ’ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਆਪਣੀਆਂ ਜਾਤੀਵਾਦੀ, ਪੂੰਜੀਵਾਦੀ ਤੇ ਨਫਰਤੀ ਨੀਤੀਆਂ ਕਾਰਨ ਭਾਜਪਾ ਇਸ ਵਾਰ ਸੌਖਿਆਂ ਕੇਂਦਰ ਦੀ ਸੱਤਾ ’ਚ ਨਹੀਂ ਆਵੇਗੀ। -ਪੀਟੀਆਈ

Advertisement

Advertisement