ਰਾਜ ਭਵਨ ’ਚ ਛੇੜਛਾੜ ਮਾਮਲੇ ਵਿੱਚ ਅਫਸਰ ਖ਼ਿਲਾਫ਼ ਜਾਂਚ ’ਤੇ ਰੋਕ
06:53 AM May 25, 2024 IST
Advertisement
ਕੋਲਕਾਤਾ:
Advertisement
ਕਲਕੱਤਾ ਹਾਈ ਕੋਰਟ ਨੇ ਰਾਜਪਾਲ ਸੀਵੀ ਆਨੰਦ ਬੋਸ ’ਤੇ ਛੇੜਛਾੜ ਦਾ ਦੋਸ਼ ਲਾਉਣ ਵਾਲੀ ਇੱਕ ਮਹਿਲਾ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਰੋਕਣ ਦੇ ਮਾਮਲੇ ’ਚ ਰਾਜ ਭਵਨ ਦੇ ਇੱਕ ਅਧਿਕਾਰੀ ਖ਼ਿਲਾਫ਼ ਪੁਲੀਸ ਜਾਂਚ ’ਤੇ ਅੱਜ ਰੋਕ ਲਗਾ ਦਿੱਤੀ ਹੈ। ਜਸਟਿਸ ਅੰਮ੍ਰਿਤਾ ਸਿਨਹਾ ਨੇ ਜਾਂਚ ’ਤੇ 17 ਜੂਨ ਤੱਕ ਆਰਜ਼ੀ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪੁਲੀਸ ਨੂੰ ਇਸ ਮਾਮਲੇ ’ਚ ਹੁਣ ਤੱਕ ਕੀਤੀ ਗਈ ਪੜਤਾਲ ਬਾਰੇ ਰਿਪੋਰਟ 10 ਜੂਨ ਤੱਕ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ। -ਪੀਟੀਆਈ
Advertisement