For the best experience, open
https://m.punjabitribuneonline.com
on your mobile browser.
Advertisement

ਜੇਲ੍ਹ ਅੰਦਰ ਨਿਯੁਕਤ ਸਟਾਫ਼ ਤੋਂ ਪਾਬੰਦੀਸ਼ੁਦਾ ਵਸਤਾਂ ਬਰਾਮਦ

07:48 AM Mar 21, 2024 IST
ਜੇਲ੍ਹ ਅੰਦਰ ਨਿਯੁਕਤ ਸਟਾਫ਼ ਤੋਂ ਪਾਬੰਦੀਸ਼ੁਦਾ ਵਸਤਾਂ ਬਰਾਮਦ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 20 ਮਾਰਚ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਅੰਦਰੋਂ ਮਨਾਹੀ ਵਾਲੀਆਂ ਵਸਤਾਂ ਦੇ ਬੇਰੋਕ-ਟੋਕ ਮਿਲਣ ਪਿੱਛੇ ਜੇਲ੍ਹ ਅੰਦਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦਾ ਵੀ ਹੱਥ ਸਾਹਮਣੇ ਆਇਆ ਹੈ| ਇਸ ਸਬੰਧੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਜੇਲ੍ਹ ਅੰਦਰ ਅਤਿ-ਸੁਰੱਖਿਅਤ ਜ਼ੋਨ ਦੇ ਨੇੜੇ ਟਾਵਰ ਨੰਬਰ 17 ’ਤੇ ਤਾਇਨਾਤ ਸੀਨੀਅਰ ਸਿਪਾਹੀ ਗੁਰਸਾਹਿਬ ਸਿੰਘ ਅਤੇ ਇੱਕ ਹੋਰ ਟਾਵਰ ’ਤੇ ਡਿਊਟੀ ਦਿੰਦੇ ਪੰਜਾਬ ਹੋਮਗਾਰਡ ਦੇ ਜਵਾਨ ਪੂਰਨ ਸਿੰਘ ਤੋਂ ਤੰਬਾਕੂ ਦੀਆਂ ਪੁੜੀਆਂ, ਬੀੜੀਆਂ ਦੇ ਬੰਡਲ, ਹੀਟਰ ਦੇ ਸਪਰਿੰਗ ਤੋਂ ਇਲਾਵਾ ਪਲਾਸ ਬਰਾਮਦ ਕੀਤੇ ਹਨ| ਇਨ੍ਹਾਂ ਮਨਾਹੀ ਵਾਲਿਆਂ ਵਸਤਾਂ ਦੇ ਮਿਲਣ ਉਪਰੰਤ ਜੇਲ੍ਹ ਅਧਿਕਾਰੀਆਂ ਦੀ ਲਿਖਤੀ ਸ਼ਿਕਾਇਤਾਂ ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਦਫ਼ਾ 42, 52-ਏ ਪਰਿਜਨ ਐਕਟ ਅਧੀਨ ਕੇਸ ਦਰਜ ਕੀਤੇ ਹਨ| ਮੁਲਜ਼ਮਾਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|

Advertisement

Advertisement
Author Image

joginder kumar

View all posts

Advertisement
Advertisement
×