For the best experience, open
https://m.punjabitribuneonline.com
on your mobile browser.
Advertisement

ਪ੍ਰਗਤੀਸ਼ੀਲ ਲੇਖਕ ਸੰਘ ਨੇ ਅਹਿਮਦ ਸਲੀਮ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

07:24 AM Dec 12, 2023 IST
ਪ੍ਰਗਤੀਸ਼ੀਲ ਲੇਖਕ ਸੰਘ ਨੇ ਅਹਿਮਦ ਸਲੀਮ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪ੍ਰਤੀਬੱਧ ਪ੍ਰਗਤੀਸ਼ੀਲ ਪਾਕਿਸਤਾਨੀ ਲੇਖਕ ਅਹਿਮਦ ਸਲੀਮ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਪ੍ਰਲੇਸ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਧਾਨ ਪ੍ਰੋ. ਸੁਰਜੀਤ ਜੱਜ ਅਤੇ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਹਿਮਦ ਸਲੀਮ ਦੋਹਾਂ ਪੰਜਾਬਾਂ ਦੀ ਸਾਂਝੀ ਲੋਕਪੱਖੀ ਵਿਰਾਸਤ ਦੇ ਪ੍ਰਤੀਨਿਧ ਵਜੋਂ ਅਦਬੀ ਪੁਲ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਹਿੱਕ ਵਿੱਚ ਇੱਕੋ ਵੇਲੇ ਸਾਂਝੇ ਪੰਜਾਬ ਦਾ ਸੱਭਿਆਚਾਰ ਝਲਕਦਾ ਸੀ ਅਤੇ ਨਾਲ ਹੀ ਦੋਹਾਂ ਪੰਜਾਬਾਂ ਦੇ ਆਮ ਮਨੁੱਖ ਦੀ ਪੀੜ ਝਲਕਦੀ ਸੀ। ਉਨ੍ਹਾਂ ਦਾ ਦੇਹਾਂਤ ਦੋਹਾਂ ਮੁਲਕਾਂ ਦੇ ਤਰੱਕੀਪਸੰਦ ਆਵਾਮ ਲਈ ਅਤੇ ਪੰਜਾਬੀ ਮਾਂ ਬੋਲੀ ਲਈ ਵੱਡਾ ਘਾਟਾ ਹੈ।
ਜਦੋਂ ਉਹ ਕਵਿਤਾ ਦੇ ਹਵਾਲੇ ਨਾਲ ਕਹਿੰਦਾ ਸੀ ‘ਬੰਦਾ ਫੁੱਲ ਦੀ ਮੌਤ ਤੇ ਕਵਿਤਾ ਲਿਖ ਸਕਦਾ ਏ, ਪਰ ਜਦੋਂ ਗੁਲਾਬ ਨੂੰ ਮਧੋਲ਼ ਕੇ ਸੁੱਟ ਦਿੱਤਾ ਜਾਵੇ ਤੇ ਉਹਦੇ ਵਿੱਚੋਂ ਲਹੂ ਵੀ ਨਾ ਵਗੇ, ਉਨ੍ਹਾਂ ਕਾਤਲ ਪਲਾਂ ਵਿੱਚ, ਕਵਿਤਾ ਲਿਖਣਾ ਨਾਮੁਮਕਿਨ ਹੁੰਦਾ ਏ...’ ਤਾਂ ਉਸ ਅੰਦਰੋਂ ਲੋਕਾਈ ਦਾ ਦਰਦ ਝਲਕਦਾ ਸੀ। ਉਹ ਇਕ ਬਹੁ ਵਿਧਾਈ ਲੇਖਕ ਸਨ ਅਤੇ ਦੁਨੀਆ ਵਿੱਚ ਹਰ ਥਾਂ ਮਨੁੱਖੀ ਹੱਕਾਂ ਦੇ ਝੰਡਾਬਰਦਾਰ ਸਨ।
‘ਕੂੰਜਾਂ ਮੋਈਆਂ’, ‘ਘੜੀ ਦੀ ਟਿਕ ਟਿਕ’, ‘ਨੂਰ ਮੁਨਾਰੇ’, ‘ਤਨ ਤੰਬੂਰ’, ‘ਮੇਰੀਆਂ ਨਜ਼ਮਾਂ ਮੋੜ ਦੇ’, ‘ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ’ ਉਸ ਦੇ ਕਾਵਿ ਸੰਗ੍ਰਹਿ ਹਨ। ਇਸ ਤੋਂ ਇਲਾਵਾ ਉਸ ਨੇ ਮਹਾਕਾਵਿ ‘ਲੋਕ ਵਾਰਾਂ’, ਨਾਵਲ ‘ਤਿਤਲੀਆਂ ਤੇ ਟੈਂਕ’, ਸਫ਼ਰਨਾਮਾ ‘ਝੋਕ ਰਾਂਝਣ ਦੀ’ ਅਤੇ ਵਾਰਤਕ ਪੁਸਤਕ ‘ਤੱਤੇ ਲਹੂ ਦਾ ਚਾਨਣ’ ਵੀ ਲਿਖੀ। ਉਨ੍ਹਾਂ ਇਨਕਲਾਬੀ ਵਿਰਾਸਤ ਦੇ ਸਾਂਝੇ ਨਾਇਕਾਂ ਸ਼ਹੀਦ ਭਗਤ ਸਿੰਘ, ਫ਼ੈਜ਼ ਅਹਿਮਦ ਫ਼ੈਜ਼, ਲੈਨਿਨ ਅਤੇ ਪਾਸ਼ ਨੂੰ ਸੰਬੋਧਿਤ ਕਰਕੇ ਕਾਵਿਕਾਰੀ ਕੀਤੀ।
ਉੱਘੇ ਪੰਜਾਬੀ ਲੇਖਕ ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਡਾ. ਸੁਰਜੀਤ ਭੱਟੀ, ਡਾ. ਸਰਬਜੀਤ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਸੁਰਿੰਦਰ ਗਿੱਲ, ਜੋਗਿੰਦਰ ਸਿੰਘ ਨਿਰਾਲਾ, ਸਿਰੀ ਰਾਮ ਅਰਸ਼, ਸੰਜੀਵਨ ਸਿੰਘ, ਜਸਪਾਲ ਮਾਨਖੇੜਾ, ਡਾ. ਅਨੂਪ ਸਿੰਘ ਬਟਾਲਾ, ਸੁਰਿੰਦਰ ਕੈਲੇ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਲਜ਼ਾਰ ਪੰਧੇਰ, ਡਾ. ਪਾਲ ਕੌਰ, ਰਮੇਸ਼ ਯਾਦਵ, ਡਾ. ਗੁਰਮੀਤ ਕੱਲਰਮਾਜਰੀ, ਦਰਸ਼ਨ ਜੋਗਾ, ਸ਼ਬਦੀਸ਼, ਮੱਖਣ ਮਾਨ, ਭਗਵੰਤ ਰਸੂਲਪੁਰੀ, ਤਰਸੇਮ ਬਰਨਾਲਾ, ਭੋਲਾ ਸਿੰਘ ਸੰਘੇੜਾ, ਡਾ. ਹਰਭਗਵਾਨ, ਸੁਖਵਿੰਦਰ ਪੱਪੀ, ਪ੍ਰੋ. ਬਲਦੇਵ ਬੱਲੀ, ਹਰਜਿੰਦਰ ਸਿੰਘ ਸੂਰੇਵਾਲੀਆ, ਅਰਵਿੰਦਰ ਕੌਰ ਕਾਕੜਾ, ਕਮਲ ਗਿੱਲ, ਮਨਦੀਪ ਕੌਰ ਭਮਰਾ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਨਵਤੇਜ ਗੜ੍ਹਦੀਵਾਲਾ, ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਪ੍ਰੀਤ ਸਿੰਘ,
ਬੀਰਿੰਦਰ ਬਨਭੌਰੀ, ਅਸ਼ੋਕ ਚੁਟਾਨੀ, ਚਰਨਜੀਤ ਸਮਾਲਸਰ, ਸੱਤਪਾਲ ਭੀਖੀ, ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਹਰਬੰਸ ਹੀਉਂ, ਗੁਰਨੈਬ ਸਿੰਘ, ਡਾ. ਗੁਰਪ੍ਰੀਤ ਸਿੰਘ ਮੁਕਤਸਰ, ਦੀਪਕ ਧਲੇਵਾਂ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਰਣਵੀਰ ਰਾਣਾ, ਸਤਿੰਦਰ ਸਿੰਘ ਰੈਬੀ ਅਤੇ ਭੁਪਿੰਦਰ ਸੰਧੂ ਨੇ ਅਹਿਮਦ ਸਲੀਮ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

Advertisement

Advertisement
Author Image

joginder kumar

View all posts

Advertisement
Advertisement
×