ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰੋਗਰੈਸਿਵ ਅਤੇ ਗੁਡਵਿੱਲ ਗਰੁੱਪ ਵੱਲੋਂ ਇਕਜੁੱਟਤਾ ਦਾ ਐਲਾਨ

07:57 AM Aug 26, 2024 IST
ਦੋਵੇਂ ਗਰੁੱਪਾਂ ਦੇ ਮੈਂਬਰ ਸਾਂਝੇ ਤੌਰ ’ਤੇ ਏਕਤਾ ਦਾ ਐਲਾਨ ਕਰਦੇ ਹੋਏ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਅਗਸਤ
ਪੰਜਾਬ ਦੇ ਵਿਰਾਸਤੀ ਕਲੱਬਾਂ ਵਿੱਚ ਸ਼ੁਮਾਰ ਜਿਮਖਾਨਾ ਕਲੱਬ ਪਟਿਆਲਾ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ, ਜਦੋਂ ਕਿ ਪ੍ਰੋਗਰੈਸਿਵ ਗਰੁੱਪ ਅਤੇ ਗੁਡਵਿੱਲ ਗਰੁੱਪ ਇਕੱਠੇ ਹੋ ਗਏ।
ਇਸ ਮੌਕੇ ਦੋਵੇਂ ਗਰੁੱਪਾਂ ਵੱਲੋਂ ਸਾਂਝੇ ਤੌਰ ’ਤੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੱਲ ਦਾ ਰਸਮੀ ਐਲਾਨ ਕੀਤਾ ਗਿਆ।
ਕਲੱਬ ਦੀ ਕੋਰ ਕਮੇਟੀ ਦੇ ਮੈਂਬਰ ਡਾ. ਮਨਮੋਹਨ ਸਿੰਘ, ਡਾ. ਸਧੀਰ ਵਰਮਾ, ਡਾ. ਸੁਖਦੀਪ ਸਿੰਘ ਬੋਪਾਰਾਏ ਪ੍ਰਧਾਨ ਅਤੇ ਹਰਪ੍ਰੀਤ ਸੰਧੂ ਸਕੱਤਰ ਜਿਮਖਾਨਾ ਕਲੱਬ ਅਤੇ ਹੋਰ ਮੈਂਬਰਾਂ ਨੇ ਇਕੱਠੇ ਹੋ ਕੇ ਰਸਮੀ ਤੌਰ ’ਤੇ ਸਾਂਝੀ ਏਕਤਾ ਦਾ ਐਲਾਨ ਕੀਤਾ। ਡਾ. ਸੁੱਖੀ ਅਤੇ ਸੰਧੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਾਰੇ ਹੀ ਕਲੱਬ ਮੈਂਬਰ ਪਰਿਵਾਰ ਵਾਂਗ ਹਨ। ਹਰ ਵੇਲੇ ਚੋਣਾਂ ਦੇ ਦਿਨਾਂ ਵਿੱਚ ਦੋਵੇਂ ਗਰੁੱਪ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜਦੇ ਸਨ, ਜਿਸ ਦਾ ਕਲੱਬ ਦੀ ਸਾਖ ’ਤੇ ਮਾੜਾ ਅਸਰ ਪੈਂਦਾ ਸੀ ਪਰ ਆਪਸੀ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝੇ ਤੌਰ ’ਤੇ ਦੋਵੇਂ ਗਰੁੱਪਾਂ ਨੇ ਇਕੱਠੇ ਹੋਣ ਦਾ ਐਲਾਨ ਕਰਕੇ ਕਲੱਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਦਿੱਤਾ। ਡਾ. ਮਨਮੋਹਨ ਸਿੰਘ ਤੇ ਡਾ. ਸਧੀਰ ਵਰਮਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਦੋਵਾਂ ਗਰੁੱਪਾਂ ਦੇ ਇਕੱਠੇ ਹੋਣ ਨਾਲ ਆਪਸੀ ਭਾਈਚਾਰਾ ਅਤੇ ਸਾਂਝ ਵੀ ਵਧੇਗੀ ਅਤੇ ਭਵਿੱਖ ਵਿੱਚ ਕਲੱਬ ਮੈਂਬਰਾਂ ਨੂੰ ਹੋਰ ਵਧੀਆ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਤੇ ਕਲੱਬ ਮੈਂਬਰਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਹੋਰ ਵੀ ਮਨੋਰੰਜਨ ਤੇ ਪ੍ਰੋਗਰਾਮਾਂ ਨੂੰ ਵਧਾਇਆ ਜਾਵੇਗਾ। ਇਸ ਮੌਕੇ ਅਨਿਲ ਅਰੋੜਾ ਸੀਏ, ਵਿਕਾਸ ਪੂਰੀ, ਦੀਪਕ ਕੰਪਾਨੀਂ, ਰਜਿੰਦਰ ਢੋਡੀ, ਨਰੇਸ਼ ਗੁਪਤਾ, ਰਵਿੰਦਰ ਗੁਪਤਾ, ਵਿਪਨ ਸ਼ਰਮਾ, ਜੀ.ਐੱਸ ਢੀਂਡਸਾ, ਕੁੰਦਨ ਸਿੰਘ ਨਾਗਰਾ, ਵਿਨੋਦ ਸ਼ਰਮਾ, ਨੀਰਜ ਵਤਸ, ਪ੍ਰੋ ਰਜਨੀਸ਼ ਸਹਿਗਲ, ਇੰਜੀ ਏ.ਪੀ ਗਰਗ ਸੱਤ ਪ੍ਰਕਾਸ਼ ਗੋਇਲ, ਹਰਿੰਦਰ ਕਾਲਾ ਜੀ, ਰਾਧੇ ਸ਼ਾਮ ਗੋਇਲ, ਐਡ. ਰਵਿੰਦਰ ਕੌਸ਼ਲ, ਐਚ. ਐੱਸ. ਬਾਠ, ਬੀ.ਡੀ ਗੁਪਤਾ, ਡਾ ਸੰਜੇ ਬੰਸਲ, ਸੰਜੀਵ ਮਲਹੌਤਰਾ, ਮੋਹਿਤ ਢੋਡੀ, ਜਤਿਨ ਗੋਇਲ, ਡਾ. ਅੰਸ਼ੁਮੰਨ ਖਰਬੰਦਾ, ਐਮ.ਐਮ ਸਿਆਲ, ਅਵਿਨਾਸ਼ ਗੁਪਤਾ, ਜਤਿਨ ਮਿੱਤਲ, ਪ੍ਰਦੀਪ ਸਿੰਗਲਾ, ਜੀ.ਐੱਸ ਚੀਮਾ, ਡਾ. ਨੀਰਜ ਗੋਇਲ, ਹਰਦੇਵ ਸਿੰਘ ਬੱਲੀ, ਰਾਹੁਲ ਮਹਿਤਾ, ਬਿਕਰਮਜੀਤ ਸਿੰਘ, ਅਸ਼ੋਕ ਗੋਇਲ ਅਤੇ ਹੋਰ ਮੈਂਬਰਾਂ ਨੇ ਇਸ ਸਾਂਝ ਦਾ ਦਿਲੋਂ ਸਵਾਗਤ ਕੀਤਾ।

Advertisement

Advertisement
Advertisement