For the best experience, open
https://m.punjabitribuneonline.com
on your mobile browser.
Advertisement

ਭਾਰਤ-ਚੀਨ ਫੌਜਾਂ ਦੀ ਵਾਪਸੀ ਦੇ ਮਾਮਲੇ ’ਚ ਪ੍ਰਗਤੀ ਹੋਈ: ਜੈਸ਼ੰਕਰ

07:21 AM Nov 04, 2024 IST
ਭਾਰਤ ਚੀਨ ਫੌਜਾਂ ਦੀ ਵਾਪਸੀ ਦੇ ਮਾਮਲੇ ’ਚ ਪ੍ਰਗਤੀ ਹੋਈ  ਜੈਸ਼ੰਕਰ
ਐੱਸ ਜੈਸ਼ੰਕਰ ਬਿ੍ਰਸਬੇਨ ’ਚ ਭਾਰਤੀ ਭਾਈਚਾਰੇ ਨੂੰੂ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਬ੍ਰਿਸਬੇਨ, 3 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਪੂਰਬੀ ਲੱਦਾਖ ’ਚੋਂ ਫੌਜਾਂ ਦੇ ਪਿੱਛੇ ਹਟਣ ਦੇ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਤੇ ਚੀਨ ਨੇ ਫੌਜਾਂ ਦੀ ਵਾਪਸੀ ਦੇ ਮਾਮਲੇ ’ਚ ‘ਕੁਝ ਪ੍ਰਗਤੀ’ ਕੀਤੀ ਹੈ। ਉਨ੍ਹਾਂ ਇਹ ਟਿੱਪਣੀ ਪੂਰਬੀ ਲੱਦਾਖ ਦੇ ਡੈਮਚੌਕ ਤੇ ਦੇਪਸਾਂਗ ਖਿੱਤਿਆਂ ’ਚੋਂ ਭਾਰਤ ਤੇ ਚੀਨ ਦੀਆਂ ਫੌਜਾਂ ਦੀ ਮੁਕੰਮਲ ਵਾਪਸੀ ਤੋਂ ਇੱਕ ਦਿਨ ਬਾਅਦ ਕੀਤੀ ਹੈ। ਭਾਰਤੀ ਸੈਨਾ ਨੇ ਦੇਪਸਾਂਗ ’ਤੇ ਪੜਤਾਲੀਆ ਗਸ਼ਤ ਬੀਤੇ ਦਿਨ ਸ਼ੁਰੂ ਕੀਤੀ ਹੈ ਜਦਕਿ ਡੈਮਚੌਕ ’ਤੇ ਗਸ਼ਤ ਲੰਘੇ ਸ਼ੁੱਕਰਵਾਰ ਸ਼ੁਰੂ ਹੋਈ ਸੀ। ਜੈਸ਼ੰਕਰ ਆਪਣੇ ਦੋ ਮੁਲਕਾਂ ਦੇ ਦੌਰੇ ਦੇ ਪਹਿਲੇ ਗੇੜ ਤਹਿਤ ਅੱਜ ਦਿਨੇ ਇੱਥੇ ਪਹੁੰਚੇ ਸਨ। ਇਸ ਮਗਰੋਂ ਉਹ ਸਿੰਗਾਪੁਰ ਜਾਣਗੇ।
ਉਨ੍ਹਾਂ ਇੱਥੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਭਾਰਤ ਤੇ ਚੀਨ ਦੇ ਮਾਮਲੇ ’ਚ ਅਸੀਂ ਕੁਝ ਪ੍ਰਗਤੀ ਕੀਤੀ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੁਝ ਕਾਰਨਾਂ ਕਰਕੇ ਸਾਡੇ ਰਿਸ਼ਤੇ ਬਹੁਤ ਹੀ ਤਣਾਅ ਭਰੇ ਰਹੇ ਸਨ। ਅਸੀਂ ਕੁਝ ਪ੍ਰਗਤੀ ਕੀਤੀ ਹੈ ਜਿਸ ਨੂੰ ਅਸੀਂ ਫੌਜਾਂ ਦੀ ਵਾਪਸੀ ਆਖਦੇ ਹਾਂ।’ ਉਨ੍ਹਾਂ ਕਿਹਾ, ‘ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ’ਚ ਚੀਨ ਦੇ ਸੈਨਿਕ ਤਾਇਨਾਤ ਹਨ ਜੋ 2020 ਤੋਂ ਪਹਿਲਾਂ ਉੱਥੇ ਨਹੀਂ ਸਨ ਅਤੇ ਅਸੀਂ ਜਵਾਬ ’ਚ ਸੈਨਾ ਤਾਇਨਾਤ ਕੀਤੀ। ਇਸ ਦੌਰਾਨ ਰਿਸ਼ਤੇ ਦੇ ਹੋਰ ਪੱਖ ਵੀ ਪ੍ਰਭਾਵਿਤ ਹੋਏ। ਸਪੱਸ਼ਟ ਤੌਰ ’ਤੇ ਸਾਨੂੰ ਫੌਜਾਂ ਦੀ ਵਾਪਸੀ ਮਗਰੋਂ ਇਹ ਦੇਖਣਾ ਹੋਵੇਗਾ ਕਿ ਅਸੀਂ ਕਿਸ ਦਿਸ਼ਾ ’ਚ ਜਾਂਦੇ ਹਾਂ। ਪਰ ਸਾਡਾ ਮੰਨਣਾ ਹੈ ਕਿ ਸੈਨਿਕਾਂ ਦਾ ਪਿੱਛੇ ਹਟਣਾ ਇੱਕ ਸਵਾਗਤਯੋਗ ਕਦਮ ਹੈ। ਇਸ ਨਾਲ ਇਹ ਸੰਭਾਵਨਾ ਖੁੱਲ੍ਹਦੀ ਹੈ ਕਿ ਤੁਸੀਂ ਜਾਣਦੇ ਹੋ ਕਿ ਹੋਰ ਕਦਮ ਵੀ ਚੁੱਕੇ ਜਾ ਸਕਦੇ ਹਨ।’
ਵਿਦੇਸ਼ ਮੰਤਰੀ ਨੇ ਆਖਿਆ ਕਿ ਪਿਛਲੇ ਮਹੀਨੇ ਰੂਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਮਗਰੋਂ ਉਮੀਦ ਸੀ ਕਿ ਕੌਮੀ ਸੁਰੱਖਿਆ ਸਲਾਹਕਾਰ ਤੇ ਮੈਂ, ਦੋਵੇਂ ਅਸੀਂ ਆਪਣੇ ਹਮਰੁਤਬਿਆਂ ਨਾਲ ਮਿਲਾਂਗੇ। ਅਸਲ ’ਚ ਚੀਜ਼ਾਂ ਇਹੀ ਹਨ। -ਪੀਟੀਆਈ

Advertisement

ਵਿਦੇਸ਼ ਮੰਤਰੀ ਵੱਲੋਂ ਭਾਰਤੀ ਪਰਵਾਸੀ ਭਾਈਚਾਰੇ ਨਾਲ ਮੁਲਾਕਾਤ

ਬ੍ਰਿਸਬੇਨ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਪਰਵਾਸੀ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਭਾਰਤ ਦੁਨੀਆ ਦੇ ਨਾਲ ਵਿਕਸਿਤ ਹੋਣਾ ਚਾਹੁੰਦਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਨਮਸਤੇ ਆਸਟਰੇਲੀਆ! ਅੱਜ ਬ੍ਰਿਸਬਨ ਪੁੱਜਿਆ ਹਾਂ। ਭਾਰਤ-ਆਸਟਰੇਲੀਆ ਦੋਸਤੀ ਨੂੰ ਅੱਗੇ ਵਧਾਉਣ ਲਈ ਅਗਲੇ ਕੁਝ ਦਿਨ ਤੱਕ ਉਸਾਰੂ ਗੱਲਬਾਤ ਹੋਵੇਗੀ।’ ਜੈਸ਼ੰਕਰ ਨੇ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਵਿਕਾਸ ਕਰੇਗਾ। ਭਾਰਤ ਵਿਕਾਸ ਕਰ ਰਿਹਾ ਹੈ ਪਰ ਭਾਰਤ ਦੁਨੀਆ ਦੇ ਨਾਲ ਵਧਣਾ ਚਾਹੁੰਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੁਨੀਆ ਵੱਲ ਦੇਖਦਾ ਹੈ ਤਾਂ ਉਸ ਨੂੰ ਮੌਕੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਖੋਜ ਦੇ ਖੇਤਰ ’ਚ ਆਲਮੀ ਸਹਿਯੋਗ ਦੇ ਕਈ ਮੌਕੇ ਹਨ। -ਪੀਟੀਆਈ

Advertisement

Advertisement
Author Image

Advertisement