For the best experience, open
https://m.punjabitribuneonline.com
on your mobile browser.
Advertisement

ਕੈਂਬਰਿਜ ਸਕੂਲ ’ਚ ਮਾਪਿਆਂ ਲਈ ਪ੍ਰੋਗਰਾਮ

07:39 AM Mar 30, 2024 IST
ਕੈਂਬਰਿਜ ਸਕੂਲ ’ਚ ਮਾਪਿਆਂ ਲਈ ਪ੍ਰੋਗਰਾਮ
ਕੈਂਬਰਿਜ ਸਕੂਲ ’ਚ ਕਰਵਾਏ ਪ੍ਰੋਗਰਾਮ ਦੌਰਾਨ ਮਾਪੇ। -ਫੋਟੋ: ਸੰਦਲ
Advertisement

ਦਸੂਹਾ: ਇਥੇ ਕੈਂਬਰਿਜ ਇੰਟਰਨੈਸ਼ਲ ਸਕੂਲ ਦਸੂਹਾ ਵਿੱਚ ਪ੍ਰਿੰਸੀਪਲ ਓਪੀ ਗੁਪਤਾ ਦੀ ਅਗਵਾਈ ਹੇਠ ਨਵੇਂ ਦਾਖਲ ਹੋਏ ਬੱਚਿਆਂ ਦੇ ਮਾਪਿਆਂ ਨਾਲ ਰੂ-ਬ-ਰੂ ਹੋਣ ਲਈ ‘ਪੇਰੈਂਟਸ ੳਰੀਐਨਟੇਸ਼ਨ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਤੀਸਰੀ ਜਮਾਤ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਸਵਾਗਤ ਕਰਦਿਆ ਪ੍ਰਿੰਸੀਪਲ ਓਪੀ ਗੁਪਤਾ ਨੇ ਸਕੂਲ ਦੇ ਨਿਯਮਾਂ, ਵਿਸ਼ੇਸ਼ਤਾਵਾਂ, ਸਿੱਖਿਆ ਦਾ ਪੱਧਰ ’ਤੇ ਬੱਚਿਆਂ ਲਈ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਬੱਚਿਆਂ ਲਈ ਵੱਖ ਵੱਖ ਗਤੀਵਿਧੀਆਂ ਦੇ ਸੰਚਾਲਨ ਲਈ ਐਕਸਪੀਰੀਅਲ ਲਰਨਿੰਗ ਸੈਂਟਰ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ ਵਾਸਲ ਐਜ਼ੂਕੇਸ਼ਨ ਗਰੁੱਪ ਦੇ ਪ੍ਰਧਾਨ ਕੇਕੇ ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਇਸ ਪ੍ਰੈਜ਼ੀਡੈਂਟ ਸ੍ਰੀਮਤੀ ਈਨਾ ਵਾਸਲ, ਡਾਇਰੈਕਟਰ ਰਾਘਵ ਵਾਸਲ, ਅਦਿੱਤੀ ਵਾਸਲ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×