ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਦੀਮ ਦਾ ਦੇਹਾਂਤ
10:18 AM Sep 02, 2024 IST
ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਨਦੀਮ ਅਹਿਮਦ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸਨ। ਮਿਹਨਤਕਸ਼ ਪਰਿਵਾਰ ’ਚ ਪੈਦਾ ਹੋਏ ਡਾ. ਨਦੀਮ ਕੇਂਦਰ ਸਰਕਾਰ ਵੱਲੋਂ ਸਪਾਂਸਰ ਬਹੁ-ਕਰੋੜੀ ਪ੍ਰਾਜੈਕਟ, ਪੰਜਾਬ ਹਿਸਟਰੀ ਐਂਡ ਕਲਚਰ ਤਹਿਤ ਸਾਬਕਾ ਰਜਿਸਟਰਾਰ ਡਾ. ਪਰਮ ਬਖ਼ਸ਼ੀਸ਼ ਸਿੰਘ ਦੇ ਪਾਕਿਸਤਾਨੀ ਸਾਹਿਤ ਦੇ ਗੁਰਮੁਖੀ ਲਿਪੀਅੰਤਰ ਨਾਲ ਸਬੰਧਤ ਪ੍ਰਾਜੈਕਟ, ਪੰਜਾਬੀ ’ਵਰਸਿਟੀ ਪੰਜਾਬੀ ਵਿਕਾਸ ਵਿਭਾਗ ਦੇ ਦੋ ਪ੍ਰਾਜੈਕਟਾਂ ’ਚ ਸ਼ਲਾਘਾਯੋਗ ਕਾਰਜ ਕੀਤਾ। ਸਹਿ ਕਰਮੀ ਫੈਕਲਟੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Advertisement
Advertisement