ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰੋ. ਕੁਠਿਆਲਾ ਦੀ ਪੁਸਤਕ ‘ਭਾਰਤੀ ਵਿਸ਼ਵ ਦ੍ਰਿਸ਼ਟੀ’ ਉੱਤੇ ਚਰਚਾ

08:04 AM May 21, 2024 IST
ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ ਦੀ ਪੁਸਤਕ ਰਿਲੀਜ਼ ਕਰਦੇ ਹੋਏ ਪਤਵੰਤੇ। -ਫੋਟੋ: ਕੁਲਦੀਪ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਦਿਆਲ ਸਿੰਘ ਈਵਨਿੰਗ ਕਾਲਜ ਵਿਚ ਸਮਾਜ ਸ਼ਾਸਤਰੀ ਤੇ ਸਿੱਖਿਆ ਸ਼ਾਸਤਰੀ ਪ੍ਰੋ. ਬ੍ਰਿਜ ਕਿਸ਼ੋਰ ਕੁਠਿਆਲਾ ਦੀ ਪੁਸਤਕ ‘ਭਾਰਤੀ ਵਿਸ਼ਵ ਦ੍ਰਿਸ਼ਟੀ’ ਉਤੇ ਚਰਚਾ ਕਰਵਾਈ ਗਈ। ਪ੍ਰੋ. ਪ੍ਰਿਥਵੀ ਰਾਜ ਥਾਪਰ ਨੇ ਪਰਚਾ ਪੇਸ਼ ਕੀਤਾ ਤੇ ਦੱਸਿਆ ਕਿ ਇਹ ਪੁਸਤਕ ਪ੍ਰਾਚੀਨ ਭਾਰਤੀ ਮੁੱਲਾਂ ਦਾ ਵਿਆਖਿਆਨ ਕਰਦੀ ਹੈ। 36 ਲੇਖਾਂ ਵਾਲੀ ਇਹ ਪੁਸਤਕ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵਿਚ ਮੌਜੂਦਾ ਪੀੜ੍ਹੀ ਲਈ ਇਕ ਪ੍ਰੇਰਨਾ ਸਰੋਤ ਹੈ। ਡਾ. ਥਾਪਰ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰੋ. ਕੁਠਿਆਲਾ ਦੀ ਪੁਸਤਕ ‘ਭਾਰਤ - 2047’ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਡਾ. ਗੁਰਪ੍ਰੀਤ ਕੌਰ ਨੇ ਪੁਸਤਕ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਕਿਹਾ ਕਿ ਅਜਿਹੀ ਬੇਬਾਕ ਪੁਸਤਕ ਦਾ ਸਾਨੂੰ ਪੰਜਾਬੀ ਵਿਚ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨੂੰ ਪੜ੍ਹ ਕੇ ਸਾਡੇ ਵਿਦਿਆਰਥੀ ਭਾਰਤੀ ਮੁੱਲ ਪ੍ਰਬੰਧ ਤੋਂ ਸਿਹਤਮੰਦ ਦਿਸ਼ਾ ਗ੍ਰਹਿਣ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰੋ. ਕੁਠਿਆਲਾ ਨੇ ਇਹ ਪੁਸਤਕ ਹਿੰਦੀ ਵਿਚ ਲਿਖੀ ਸੀ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਪਰਮਜੀਤ ਕੌਰ ਸਿੱਧੂ ਨੇ ਇਸ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਡਾ. ਸਿੱਧੂ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪੁਸਤਕ ਦੇ ਅਨੁਵਾਦ ਦੌਰਾਨ ਹੋਏ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪ੍ਰਾਚੀਨ ਭਾਰਤੀ ਸੰਸਕਾਰਾਂ ਬਾਰੇ ਹਿੰਦੀ ਵਿਚ ਲਿਖੀ ਇਸ ਪੁਸਤਕ ਦੇ ਅਨੁਵਾਦ ਸਮੇਂ ਬਹੁਤ ਚੁਨੌਤੀਆਂ ਸਨ। ਪਰ ਲੇਖਕ ਪ੍ਰੋ. ਕੁਠਿਆਲਾ ਦੇ ਸਹਿਯੋਗ ਨਾਲ ਸੰਸਕ੍ਰਿਤ ਦੇ ਸਲੋਕਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਕੇ ਇਸ ਨੂੰ ਪੰਜਾਬੀ ਮੁਹਾਵਰੇ ਵਿਚ ਪੇਸ਼ ਕਰਨ ਵਿਚ ਆਸਾਨੀ ਹੋਈ। ਡਾ. ਅਤੁਲ ਵੈਭਵ, ਰਵੀ ਰਾਜ ਅਤੇ ਡਾ. ਗਿਆਨੇਂਦਰ ਨੇ ਆਪਣੀ ਜਗਿਆਸਾ ਪ੍ਰਗਟਾਉਂਦਿਆਂ ਸਵਾਲ ਪੁੱਛੇ।

Advertisement

Advertisement