For the best experience, open
https://m.punjabitribuneonline.com
on your mobile browser.
Advertisement

ਪ੍ਰੋ. ਬੋਪਾਰਾਏ ਦੀ ਸਵੈ-ਜੀਵਨੀ ‘ਜ਼ਿੰਦਗੀ ਦਾ ਸਫ਼ਰ’ ਰਿਲੀਜ਼

07:12 AM Mar 14, 2024 IST
ਪ੍ਰੋ  ਬੋਪਾਰਾਏ ਦੀ ਸਵੈ ਜੀਵਨੀ ‘ਜ਼ਿੰਦਗੀ ਦਾ ਸਫ਼ਰ’ ਰਿਲੀਜ਼
ਸਮਾਗਮ ਦੌਰਾਨ ਪੁਸਤਕ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਮਾਰਚ
ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਹਰਚਰਨ ਸਿੰਘ ‘ਰਹਬਿਰ’ ਬੋਪਾਰਾਏ ਦੀ ਸਵੈ-ਜੀਵਨੀ ਪੁਸਤਕ ‘ਜ਼ਿੰਦਗੀ ਦਾ ਸਫ਼ਰ’ ਲੋਕ ਅਰਪਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਅਰਵਿੰਦ, ਵੀਸੀ ਪੰਜਾਬੀ ਯੂਨਵਿਰਸਿਟੀ, ਪਟਿਆਲਾ ਨੇ ਕੀਤੀ। ਇਸ ਮੌਕੇ ਪ੍ਰੋ. ਤਮਿੰਦਰ ਸਿੰਘ ਭਾਟੀਆ, ਡੀਨ ਅਕਾਦਮਿਕ ਮਾਮਲੇ ਖ਼ਾਲਸਾ ਕਾਲਜ ਨੇ ਕਿਹਾ ਕਿ ਪ੍ਰੋ. ਹਰਚਰਨ ਸਿੰਘ ਬੋਪਾਰਾਏ ਖ਼ਾਲਸਾ ਕਾਲਜ ਦੇ ਬਹੁਤ ਮਿਹਨਤੀ ਅਧਿਆਪਕ ਹਨ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਧਰਮ ਸਿੰਘ, ਸਾਬਕਾ ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਇਹ ਸਵੈ-ਜੀਵਨੀ ਲੇਖਕ ਦੇ ਜੀਵਨ ਦੇ ਨਾਲ ਖ਼ਾਲਸਾ ਕਾਲਜ ਦੇ ਇਤਿਹਾਸ ਨੂੰ ਵੀ ਪ੍ਰਤੀਬਿੰਬਤ ਕਰਦੀ ਹੈ। ਮੰਚ ਸੰਚਾਲਨ ਕਹਾਣੀਕਾਰ ਦੀਪ ਦਵਿੰਦਰ ਨੇ ਕੀਤਾ। ਇਸ ਸਮਾਗਮ ਵਿੱਚ ਪ੍ਰੋ. ਹਰਚਰਨ ਸਿੰਘ ਦੀ ਸਵੈ-ਜੀਵਨੀ ਬਾਰੇ ਡਾ. ਇਕਬਾਲ ਕੌਰ ਸੌਂਧ, ਪ੍ਰੋ. ਅਵਤਾਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਬਲਜੀਤ ਸਿੰਘ ਢਿੱਲੋਂ ਅਤੇ ਹਰਜੀਤ ਗਿੱਲ ਨੇ ਵੀ ਵਿਚਾਰ ਪੇਸ਼ ਕੀਤੇ।

Advertisement

Advertisement
Author Image

sukhwinder singh

View all posts

Advertisement
Advertisement
×