For the best experience, open
https://m.punjabitribuneonline.com
on your mobile browser.
Advertisement

ਪ੍ਰੋ. ਅਰਵਿੰਦ ਦਾ ਵੀਸੀ ਵਜੋਂ ਕਾਰਜਕਾਲ ਪੂਰਾ

10:23 AM Apr 26, 2024 IST
ਪ੍ਰੋ  ਅਰਵਿੰਦ ਦਾ ਵੀਸੀ ਵਜੋਂ ਕਾਰਜਕਾਲ ਪੂਰਾ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਵੀਸੀ ਵਜੋਂ ਤਿੰਨ ਸਾਲਾ ਕਾਰਜਕਾਲ ਅੱਜ 25 ਅਪਰੈਲ ਨੂੰ ਮੁਕੰਮਲ ਹੋ ਗਿਆ ਹੈ। ਰਾਜਪਾਲ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਭਲਕੇ 26 ਅਪਰੈਲ ਤੋਂ ਵੀਸੀ ਵਜੋਂ ਵਾਧੂ ਚਾਰਜ ਸੰਭਾਲਣਗੇ। ਜ਼ਿਕਰਯੋਗ ਹੈ ਕਿ ਪ੍ਰੋ. ਅਰਵਿੰਦ ਭੌਤਿਕ ਵਿਗਿਆਨੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਗੜੇ ਹਾਲਾਤ ਨੂੰ ਸੁਧਾਰਨ ਲਈ ਕਾਫੀ ਜੱਦੋ-ਜਹਿਦ ਕੀਤੀ ਹੈ। ਜਦੋਂ ‘ਆਪ’ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ ਘਟਾ ਦਿੱਤੀ ਗਈ ਸੀ ਤਾਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਪੰਜਾਬ ਸਰਕਾਰ ਨੇ ਉਸੇ ਹੀ ਦਿਨ ਗਰਾਂਟ ਵਧਾਉਣ ਦਾ ਭਰੋਸਾ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×