ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਰਮਾਤਾ ਨੀਰਜ ਪਾਂਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਵਿੱਕੀ ਕੌਸ਼ਲ

08:04 AM Sep 04, 2023 IST
featuredImage featuredImage

ਨਵੀਂ ਦਿੱਲੀ: ਅਦਾਕਾਰ ਨਵਨੀਤ ਮਲਿਕ ਨੇ ਵਿੱਕੀ ਕੌਸ਼ਲ ਨਾਲ ਮੁਲਾਕਾਤ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਵਿੱਕੀ ਕੌਸ਼ਲ ਨੇ ਫਿਲਮ ਨਿਰਮਾਤਾ ਨੀਰਜ ਪਾਂਡੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ। ਨਵਨੀਤ ਵੱਲੋਂ ਨੀਰਜ ਕੌਸ਼ਲ ਦੀ ਸੀਰੀਜ਼ ‘ਦਿ ਫਰੀਲਾਂਸਰ’ ਵਿੱਚ ਨਿਭਾਈ ਮੋਹਸਿਨ ਦੀ ਨਾਕਾਰਾਤਮਕ ਭੂਮਿਕਾ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਨਿਰਦੇਸ਼ਕ ਭਵ ਧੂਲੀਆ, ਲੇਖਕ ਸ਼ਿਰੀਸ਼ ਥੋਰਾਟ, ਉਸ ਦੇ ਸਹਿ-ਕਲਾਕਾਰਾਂ, ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਦਰਸ਼ਕਾਂ ਵੱਲੋਂ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੌਰਾਨ ਅਦਾਕਾਰ ਲਈ ਵਿੱਕੀ ਕੌਸ਼ਲ ਨੂੰ ਮਿਲਣਾ ਉਸ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਸੀ। ਮੁਲਾਕਾਤ ਦੌਰਾਨ ‘ਉੜੀ’ ਦੇ ਅਦਾਕਾਰ ਵੱਲੋਂ ਵੀ ਉਸ ਦੀ ਤਾਰੀਫ ਕੀਤੀ ਗਈ। ਇਸ ਮੁਲਾਕਾਤ ਬਾਰੇ ਨਵਨੀਤ ਨੇ ਕਿਹਾ, ‘‘ਵਿੱਕੀ ਸ਼ਾਨਦਾਰ ਅਦਾਕਾਰ ਹੋਣ ਦੇ ਨਾਲ-ਨਾਲ ਜ਼ਮੀਨ ਨਾਲ ਜੁੜਿਆ ਅਤੇ ਨਿਮਰ ਸੁਭਾਅ ਵਾਲਾ ਵਿਅਕਤੀ ਵੀ ਹੈ। ਜਦੋਂ ਮੈਂ ਉਸ ਨੂੰ ਮਿਲਿਆ ਤਾਂ ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਅਤੇ ਦੱਸਿਆ ਕਿ ਉਸ ਨੇ ‘ਦਿ ਫਰੀਲਾਂਸਰ’ ਦਾ ਟਰੇਲਰ ਦੇਖਿਆ ਤੇ ਉਹ ਸੀਰੀਜ਼ ਖਾਸ ਕਰਕੇ ਮੇਰਾ ਕਿਰਦਾਰ ਮੋਹਸਿਨ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।’’ -ਆਈਏਐੱਨਐੱਸ

Advertisement

Advertisement