ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਿਸਟੀਰੀਅਲ ਕਾਮਿਆਂ ਦੀਆਂ ਸਮੱਸਿਆਵਾਂ ਉਭਾਰੀਆਂ

08:03 AM Nov 13, 2024 IST
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨਾਲ ਯੂਨੀਅਨ ਦੇ ਆਗੂ।

ਦੇਵਿੰਦਰ ਜੱਗੀ
ਪਾਇਲ, 12 ਨਵੰਬਰ
ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਮਨਿਸਟੀਰੀਅਲ ਕਾਮਿਆ ਦੀ ਮੀਟਿੰਗ ਅੱਜ ਸੂਬਾ ਜਨਰਲ ਸਕੱਤਰ/ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਵਿੱਚ ਤਹਿਸੀਲ ਪ੍ਰਧਾਨ ਤੇ ਜਰਨਲ ਸਕੱਤਰ ਹਾਜ਼ਰ ਸਮੇਤ ਯੂਨੀਅਨ ਦੇ ਪੁਰਾਣੇ ਸਾਥੀਆ ਨੇ ਸ਼ਮੂਲੀਅਤ ਕੀਤੀ। ਸਭ ਤੋਂ ਯੂਨੀਅਨ ਦੇ ਆਗੂਆਂ ਵੱਲੋਂ ਮਨਿਸਟੀਰੀਅਲ ਕਾਮਿਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਯੂਨੀਅਨ ਦੀਆਂ ਮੁੱਖ ਮੰਗਾਂ ਸਟੇਟ ਕਮੇਟੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਜਿਨ੍ਹਾਂ ਨੂੰ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਵੱਲੋਂ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਕਾਮਿਆਂ ਦੀ ਜ਼ਿਲ੍ਹਾ ਬਾਡੀ ਦਾ ਵੀ ਗਠਨ ਕੀਤਾ ਗਿਆ। ਇਸ ਵਿੱਚ ਚੇਅਰਮੈਨ ਪਰਮਜੀਤ ਸਿੰਘ, ਸਰਪ੍ਰਸਤ ਨਰਿੰਦਰ ਪਾਲ ਸ਼ਰਮਾ, ਵਿੱਤ ਸਕੱਤਰ ਪ੍ਰਤਾਪ ਇੰਦਰ ਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਜਗਰਾਉਂ, ਪਰਮਿੰਦਰ ਸਿੰਘ ਸਮੀਟਰੀ ਰੋਡ ਮੀਤ ਪ੍ਰਧਾਨ ਹਰਅਮਰਦੀਪ ਸਿੰਘ, ਮੁੱਖ ਸਲਾਹਕਾਰ ਮਹਿੰਦਰ ਸਿੰਘ, ਪ੍ਰੇਮਜੀਤ ਸਿੰਘ, ਸਲਾਹਕਾਰ ਅਮਰਜੀਤ ਸਿੰਘ, ਪ੍ਰੈੱਸ ਸਕੱਤਰ ਗੁਰਪ੍ਰੀਤ ਲਹਿਲ, ਸੋਸ਼ਲ ਮੀਡੀਆ ਇੰਚਾਰਜ ਪਰਮਿੰਦਰ ਪਾਲ ਪ੍ਰੈੱਸ਼ਰ, ਗੁਰਵਿੰਦਰ ਸਿੰਘ ਭੰਗੂ, ਜਗਦੀਪ ਸਿੰਘ ਗੋਲਡੀ, ਸਿਮਰਨ ਲਲਹੇੜੀ, ਗੌਤਮ ਆਲਮਗੀਰ, ਕਮਲਜੀਤ ਸਿੰਘ ਰਾਏਕੋਟ, ਜਗਰੂਪ ਸਿੰਘ ਕਮਾਲਪੁਰਾ, ਗੁਰਬੀਰ ਸਿੰਘ ਮੈਂਬਰ ਚੁਣੇ ਗਏ। ਜ਼ਿਲ੍ਹਾ ਇਕਾਈ ਦਾ ਇਸਤਰੀ ਵਿੰਗ ਵੀ ਚੁਣਿਆ ਗਿਆ।

Advertisement

Advertisement