For the best experience, open
https://m.punjabitribuneonline.com
on your mobile browser.
Advertisement

ਪ੍ਰੋ ਲੀਗ: ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਦੇ ਹੱਥ

08:10 AM Feb 02, 2024 IST
ਪ੍ਰੋ ਲੀਗ  ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਦੇ ਹੱਥ
Advertisement

ਨਵੀਂ ਦਿੱਲੀ, 1 ਫਰਵਰੀ
ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਭੁਬਨੇਸ਼ਵਰ ਅਤੇ ਰੁੜਕੇਲਾ ਵਿੱਚ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਦੇ ਮੈਚਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਜਦਕਿ ਮਿਡਫੀਲਡਰ ਹਾਰਦਿਕ ਸਿੰਘ ਉਪ ਕਪਤਾਨ ਹੋਵੇਗਾ। ਹਾਕੀ ਇੰਡੀਆ ਦੇ ਡਬਲ ਲੀਗ ਮੁਕਾਬਲਿਆਂ ਲਈ ਅੱਜ 24 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ। ਭੁਬਨੇਸ਼ਵਰ ਲੀਗ 10 ਫਰਵਰੀ ਤੋਂ ਸ਼ੁਰੂ ਹੋ ਕੇ 16 ਫਰਵਰੀ ਤੱਕ ਚੱਲੇਗੀ ਜਦਕਿ ਰੁੜਕੇਲਾ ਲੀਗ 10 ਤੋਂ 25 ਫਰਵਰੀ ਤੱਕ ਹੋਵੇਗੀ। ਭਾਰਤੀ ਟੀਮ ਆਇਰਲੈਂਡ, ਨੀਦਰਲੈਂਡ, ਸਪੇਨ ਅਤੇ ਆਸਟਰੇਲੀਆ ਨਾਲ ਦੋ-ਦੋ ਵਾਰ ਖੇਡੇਗੀ। ਪਹਿਲਾ ਮੈਚ 10 ਫਰਵਰੀ ਨੂੰ ਸਪੇਨ ਨਾਲ ਹੋਵੇਗਾ। ਭਾਰਤੀ ਟੀਮ ਵਿੱਚ ਸਟਰਾਈਕਰ ਬੌਬੀ ਧਾਮੀ ਅਤੇ ਗੋਲਕੀਪਰ ਪਵਨ ਨਹੀਂ ਹਨ, ਜੋ ਦੱਖਣੀ ਅਫ਼ਰੀਕਾ ਦੌਰੇ ’ਤੇ ਟੀਮ ਵਿੱਚ ਸ਼ਾਮਲ ਸਨ। ਗੋਲਕੀਪਿੰਗ ਦੀ ਜ਼ਿੰਮੇਵਾਰੀ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦਰ ਪਾਠਕ ਸੰਭਾਲਣਗੇ। ਡਿਫੈਂਸ ਵਿੱਚ ਹਰਮਨਪ੍ਰੀਤ, ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਸੁਮਿਤ, ਸੰਜੈ, ਜੁਗਰਾਜ ਸਿੰਘ ਅਤੇ ਵਿਸ਼ਨੂਕਾਂਤ ਸਿੰਘ ਹੋਣਗੇ। ਮਿਡਫੀਲਡ ਵਿੱਚ ਹਾਰਦਿਕ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਰਾਜਕੁਮਾਰ ਪਾਲ, ਨੀਲਾਕਾਂਤਾ ਸ਼ਰਮਾ ਅਤੇ ਰਬੀਚੰਦਰ ਸਿੰਘ ਮੋਏਰੇਂਗਥੇਮ ਹੋਣਗੇ। ਫਾਰਵਰਡ ਲਾਈਨ ’ਚ ਤਜਰਬੇਕਾਰ ਲਲਿਤ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ, ਆਕਾਸ਼ਦੀਪ ਸਿੰਘ ਅਤੇ ਅਰਾਈਜੀਤ ਸਿੰਘ ਹੁੰਡਰ ਹੋਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×