For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਮਹਿਲਾ ਪੁਲੀਸ ਥਾਣੇ ਦੀ ਕੰਧ ’ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ

08:39 AM Apr 28, 2024 IST
ਬਠਿੰਡਾ ਵਿੱਚ ਮਹਿਲਾ ਪੁਲੀਸ ਥਾਣੇ ਦੀ ਕੰਧ ’ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ
Advertisement

ਪੱਤਰ ਪ੍ਰੇਰਕ
ਬਠਿੰਡਾ, 27 ਅਪਰੈਲ
ਇੱਥੋਂ ਦੇ ਪ੍ਰਬੰਧਕੀ ਕੰਪਲੈਕਸ ਸਾਹਮਣੇ ਮਹਿਲਾ ਥਾਣਾ ਅਤੇ ਡਾਕਘਰ ਦੀਆਂ ਕੰਧਾਂ ’ਤੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨੀ ਪੱਖੀ ਨਾਅਰੇ ਲਿਖ ਦਿੱਤੇ। ਸ਼ਰਾਰਤੀ ਅਨਸਰਾਂ ਵੱਲੋਂ ਪੁਲੀਸ ਦੇ ਇਲਾਕੇ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣਾ ਵੱਡੀ ਗੱਲ ਹੈ। ਇੱਥੇ ਬਠਿੰਡਾ ਦੇ ਐੱਸਐੱਸਪੀ ਸਣੇ ਹੋਰ ਉੱਚ ਅਫਸਰਾਂ ਦੇ ਦਫ਼ਤਰ ਹਨ। ਇਨ੍ਹਾਂ ਨਾਅਰਿਆਂ ਨਾਲ ਕੌਮੀ ਪਾਰਟੀਆਂ ਨੂੰ ਸਮਰਥਨ ਨਾ ਦੇਣ ਦੀ ਗੱਲ ਕਹੀ ਗਈ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਅਧਿਕਾਰੀਆਂ ਨੇ ਤੁਰੰਤ ਨੋਟਿਸ ਲਿਆ ਤੇ ਇਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤੱਕ ਸ਼ਰਾਰਤੀ ਅਨਸਰਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਜਾਂਚ ਜਾਰੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×