ਮੈਟਰੋ ਸਟੇਸ਼ਨ ਦੇ ਪਿੱਲਰ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ
08:47 AM Mar 29, 2024 IST
ਨਵੀਂ ਦਿੱਲੀ, 28 ਮਾਰਚ
ਪੱਛਮੀ ਦਿੱਲੀ ’ਚ ਅੱਜ ਸਵੇਰੇ ਪੰਜਾਬੀ ਬਾਗ਼ ਮੈਟਰੋ ਰੇਲਵੇ ਸਟੇਸ਼ਨ ਦੇ ਪਿੱਲਰ ’ਤੇ ਅੱਜ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਇੱਕ ਐੱਫਆਈਆਰ ਦਰਜ ਕਰ ਲਈ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬੀ ਬਾਗ਼ ਮੈਟਰੋ ਰੇਲਵੇ ਸਟਰੇਸ਼ਨ ਦੇ ਪਿੱਲਰ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਣ ਬਾਰੇ ਪੁਲੀਸ ਨੂੰ ਸਵੇਰੇ ਲਗਪਗ 9.30 ਵਜੇ ਫੋਨ ’ਤੇ ਸੂਚਨਾ ਮਿਲੀ। ਅਧਿਕਾਰੀ ਨੇ ਕਿਹਾ ਕਿ ਸਥਾਨਕ ਪੁਲੀਸ ਨੇ ਮੌਕੇ ਦਾ ਨਿਰੀਖਣ ਕੀਤਾ ਜਿੱਥੇ ਕਾਲੇ ਰੰਗ ਨਾਲ ਇੱਕ ਪਿੱਲਰ ’ਤੇ ‘‘ਦਿੱਲੀ ਬਣੇਗਾ ਖਾਲਿਸਤਾਨ’’ ਨਾਅਰਾ ਲਿਖਿਆ ਹੋਇਆ ਸੀ। ਇਹ ਨਾਅਰਾ ਪੀਲੇ ਰੰਗ ’ਤੇ ਲਿਖਿਆ ਗਿਆ। ਇਸ ਸਬੰਧ ’ਚ ਇੱਕ ਐੱਫਆਈਆਰ ਦਰਜ ਕਰ ਲਈ ਗੲਂੀ ਹੈ। -ਪੀਟੀਆਈ
Advertisement
Advertisement