For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੇ ਮੰਦਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ

06:43 AM Jan 06, 2024 IST
ਅਮਰੀਕਾ ਦੇ ਮੰਦਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ
Advertisement

ਸਾਂ ਫਰਾਂਸਿਸਕੋ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਇੱਕ ਮਸ਼ਹੂਰ ਮੰਦਰ ’ਚ ਭੰਨ-ਤੋੜ ਦੀ ਘਟਨਾ ਤੋਂ ਦੋ ਹਫ਼ਤਿਆਂ ਬਾਅਦ ਇੱਕ ਵਾਰ ਫਿਰ ਸੂਬੇ ਦੇ ਇੱਕ ਹੋਰ ਮੰਦਰ ’ਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਹਿੰਦੂ ਅਮੈਰੀਕਨ ਫਾਊਂਡੇਸ਼ਨ (ਐੱਚਏਐੱਫ) ਨੇ ਅੱਜ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਬਾਊ ਖੇਤਰ ਦੇ ਹੇਵਰਡ ’ਚ ‘ਵਿਜਯਾਜ਼ ਸ਼ੇਰਾਵਾਲੀ ਮੰਦਰ’ ਵਿੱਚ ਭੰਨਤੋੜ ਕੀਤੀ। ਐੱਚਏਐੱਫ ਨੇ ਅੱਜ ਐਕਸ ’ਤੇ ਪੋਸਟ ਕੀਤਾ, ‘ਬੇਅ ਏਰੀਆ ਦੇ ਇੱਕ ਹੋਰ ਹਿੰਦੂ ਮੰਦਰ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਕੇ ਹਮਲਾ ਕੀਤਾ ਗਿਆ।’ ਫਾਊਂਡੇਸ਼ਨ ਨੇ ਕਿਹਾ ਕਿ ਉਨ੍ਹਾਂ ਅਲਮੇਡਾ ਪੁਲੀਸ ਵਿਭਾਗ ਤੇ ਨਾਗਰਿਕ ਅਧਿਕਾਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement