For the best experience, open
https://m.punjabitribuneonline.com
on your mobile browser.
Advertisement

ਵਿਰਾਸਤ ਸਾਂਝੀ ਪ੍ਰਤੀਯੋਗਤਾ ’ਚ ਮਿਲਣਗੇ ਲੱਖਾਂ ਦੇ ਇਨਾਮ

12:18 PM Sep 18, 2024 IST
ਵਿਰਾਸਤ ਸਾਂਝੀ ਪ੍ਰਤੀਯੋਗਤਾ ’ਚ ਮਿਲਣਗੇ ਲੱਖਾਂ ਦੇ ਇਨਾਮ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਸਤੰਬਰ
ਲੋਕ ਕਲਾ ਸਾਂਝੀ ਨੂੰ ਬਚਾਉਣ ਲਈ ਵਿਰਾਸਤ ਹੈਰੀਟੇਜ ਪਿੰਡ ਜੀਟੀ ਰੋਡ ਮਸਾਣਾ ਵੱਲੋਂ ਚੌਥਾ ਵਿਰਾਸਤ ਸਾਂਝੀ ਉਤਸਵ 2024 ਵਿੱਚ ਸਾਂਝੀ ਪ੍ਰਤੀਯੋਗਤਾ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਤੀਯੋਗਤਾ ਵਿੱਚ ਜੇਤੂਆਂ ਨੂੰ ਇਕ ਲੱਖ 43 ਹਜ਼ਾਰ ਸੱਤ ਸੌ ਰੁਪਏ ਦੇ ਇਨਾਮ ਨਿਰਧਾਰਤ ਕੀਤੇ ਗਏ ਹਨ। ਇਹ ਜਾਣਕਾਰੀ ਪ੍ਰੋਗਰਾਮ ਦੇ ਮੁਖੀ ਡਾ. ਮਹਾਂ ਸਿੰਘ ਪੂਨੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ 51 ਹਜ਼ਾਰ ,ਦੂਜਾ 31 ,ਤੀਜਾ 21, ਚੌਥਾ 11 ਹਜ਼ਾਰ ਤੇ ਪੰਜਵਾਂ ਇਨਾਮ 51 ਸੌ ਤੇ ਛੇਵਾਂ 31 ਸੌ, ਸੱਤਵਾਂ 21 ਸੌ ਰੁਪਏ ਦੇ ਪੰਜ ਇਨਾਮ ਰੱਖੇ ਗਏ ਹਨ। ਜਦਕਿ ਅੱਠਵਾਂ ਇਨਾਮ 11 ਸੌ ਰੁਪਏ ਦੇ 10 ਇਨਾਮ ਰੱਖੇ ਗਏ ਹਨ। ਸਾਂਝੀ ਲਗਾਉਣ ਦੀ ਪ੍ਰਕਿਰਿਆ ਦੋ ਅਕਤੂਬਰ ਨੂੰ ਮੱਸਿਆ ਵਾਲੇ ਦਿਨ ਸ਼ੁਰੂ ਹੋਵੇਗੀ। ਮਹਿਲਾਵਾਂ ਤੇ ਕਲਾਕਾਰਾਂ ਨੂੰ ਸਾਂਝੀ ਘਰ ਤੋਂ ਹੀ ਬਣਾ ਕੇ ਲਿਆਉਣੀ ਹੋਵੇਗੀ।

Advertisement

Advertisement
Advertisement
Author Image

Advertisement