For the best experience, open
https://m.punjabitribuneonline.com
on your mobile browser.
Advertisement

ਸਤਿਗੁਰੂ ਰਾਮ ਸਿੰਘ ਕਾਲਜ ਵਿੱਚ ਇਨਾਮ ਵੰਡ ਸਮਾਗਮ

10:54 AM May 08, 2024 IST
ਸਤਿਗੁਰੂ ਰਾਮ ਸਿੰਘ ਕਾਲਜ ਵਿੱਚ ਇਨਾਮ ਵੰਡ ਸਮਾਗਮ
ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਤੇ ਹੋਰ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਈ
ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਰਿਸ਼ੀ ਨਗਰ ਵਿੱਚ 23ਵਾਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿੱਖਿਆ ਮੋਹਨਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰ. ਮਨੋਜ ਕੁਮਾਰ ਜਾਂਬਲਾ ਨੇ ਕਾਲਜ ਦੀ ਸਾਲਾਨਾ ਰਿਪੋਰਟ ’ਚ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਸ੍ਰੀ ਸਿੱਧੂ ਨੇ ਕਿਹਾ ਕਿ ਤਕਨੀਕੀ ਸਿੱਖਿਆ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਯੋਗਦਾਨ ਹੈ। ਇੰਡਸਟਰੀ ਵਿੱਚ ਟੈਕਨੀਕਲ ਖੇਤਰ ਵਿੱਚ ਲੜਕੇ ਅਤੇ ਲੜਕੀਆਂ ਦੀ ਮੰਗ ਅਨੁਸਾਰ ਇਸ ਕਾਲਜ ਨੂੰ ਕੋ-ਐਜੂਕੇਸ਼ਨ ਕੀਤਾ ਗਿਆ ਹੈ। ਹੁਣ ਲੜਕੀਆਂ ਦੇ ਨਾਲ ਨਾਲ ਲੜਕੇ ਵੀ ਇੱਥੋਂ ਤਕਨੀਕੀ ਸਿੱਖਿਆ ਲੈ ਸਕਦੇ ਹਨ। ਕਾਲਜ ਦੇ ਐਸਆਰਸੀ ਪ੍ਰਧਾਨ ਕੁਲਵਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਸਾਲ ਹਰਮਨਜੀਤ ਕੌਰ, ਮਨਦੀਪ ਕੌਰ, ਹਰਸ਼ਿਤਾ, ਮੀਤਾਲੀ, ਸਨੇਹਾ ਅਤੇ ਵੰਸ਼ਿਕਾ ਨੂੰ ਸਰਵੋਤਮ ਵਿਦਿਆਰਥੀ ਐਲਾਨਿਆ ਗਿਆ। ਸਮਾਗਮ ਦੌਰਾਨ ਜਸਪ੍ਰੀਤ ਕੌਰ, ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੰਨੂ, ਰੁਪਿੰਦਰ ਕੌਰ, ਲਖਬੀਰ ਸਿੰਘ, ਦਵਿੰਦਰ ਕੁਮਾਰ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×