For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਗੋਸਲਾਂ ਵਿੱਚ ਇਨਾਮ ਵੰਡ ਸਮਾਰੋਹ

07:00 AM May 21, 2024 IST
ਸਰਕਾਰੀ ਸਕੂਲ ਗੋਸਲਾਂ ਵਿੱਚ ਇਨਾਮ ਵੰਡ ਸਮਾਰੋਹ
ਸਮਾਗਮ ਦੌਰਾਨ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਡੀਪੀਐੱਸ ਬੱਤਰਾ
ਸਮਰਾਲਾ, 20 ਮਈ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿੱਚ ਅਕਾਦਮਿਕ ਖੇਤਰ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਇਨ੍ਹਾਂ ਸਾਰੇ ਇਨਾਮਾਂ ਲਈ 36000 ਰੁਪਏ ਰਾਸ਼ੀ ਪਰਵਾਸੀ ਭਾਰਤੀ ਮਲਕੀਤ ਸਿੰਘ ਗੋਸਲਾਂ ਯੂਐੱਸਏ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਕਰਵਾਏ ਸਮਾਗਮ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਪਰੰਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥਣਾਂ ਨੂੰ ਸਿੱਖਿਆ ਦਾ ਮਹੱਤਵ ਸਮਝਾਇਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਜਾਣਕਾਰੀ ਦਿੱਤੀ। ਉੱਘੇ ਸਿੱਖਿਆ ਸ਼ਾਸ਼ਤਰੀ ਬਿਹਾਰੀ ਲਾਲ ਸੱਦੀ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਘਾਟਾਂ ਅਤੇ ਮੁਸ਼ਕਲਾਂ ਵਿੱਚ ਹੌਸਲਾ ਬੁਲੰਦ ਰੱਖ ਕੇ ਮੰਜ਼ਿਲ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਮਗਰੋਂ 6ਵੀਂ ਤੋਂ 12ਵੀਂ ਜਮਾਤ ਤੱਕ ਹਰ ਸੈਕਸ਼ਨ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਦਰਜੇ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕ੍ਰਮਵਾਰ 1200 ਰੁਪਏ, 1000 ਅਤੇ 800 ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਵਿਦਿਆਰਥਣ ਕੋਮਲਪ੍ਰੀਤ ਕੌਰ ਵੱਲੋਂ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਵਿਚੋਂ 96 ਫ਼ੀਸਦ ਅੰਕ ਪ੍ਰਾਪਤ ਕਰਨ ਤੇ ਅਤੇ ਸੌ ਮੀਟਰ ਦੌੜ ਵਿੰਚੋਂ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਖੁਸ਼ਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਸ਼ਾਮ ਸਿੰਘ ਮੈਮੋਰੀਅਲ ਟਰੱਸਟ, ਗੋਸਲਾਂ ਲਈ ਕਮਾਂਡੈਂਟ ਰਸ਼ਪਾਲ ਸਿੰਘ ਨੇ 51000/-ਰੁਪਏ, ਸਰਪੰਚ ਮੇਜਰ ਸਿੰਘ ਨੇ 30000/-, ਐੱਸਐੱਮਸੀ ਚੇਅਰਮੈਨ ਅਤੇ ਟਰੱਸਟ ਦੇ ਚੇਅਰਮੈਨ ਭਿੰਦਰ ਸਿੰਘ ਗੋਸਲਾਂ ਨੇ 10000/-, ਰਿਟਾਇਰਡ ਲੈਕਚਰਾਰ ਬਿਹਾਰੀ ਲਾਲ ਸੱਦੀ ਨੇ 5100/-ਮਨਜੀਤ ਕੌਰ ਗੋਸਲਾਂ (ਲੰਬਰਦਾਰ) ਨੇ ਪੰਜ ਹਜ਼ਾਰ ਰੁਪਏ ਭੇਟ ਕੀਤੇ।

Advertisement

Advertisement
Author Image

Advertisement
Advertisement
×