For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕਾਲਜ ਲੜਕੀਆਂ ’ਚ ਇਨਾਮ ਵੰਡ ਸਮਾਗਮ

07:35 AM Mar 31, 2024 IST
ਸਰਕਾਰੀ ਕਾਲਜ ਲੜਕੀਆਂ ’ਚ ਇਨਾਮ ਵੰਡ ਸਮਾਗਮ
ਸਮਾਗਮ ਦੌਰਾਨ ਇਨਾਮ ਪ੍ਰਾਪਤ ਕਰਦੀ ਹੋਈ ਵਿਦਿਆਰਥਣ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਾਰਚ
ਸਰਕਾਰੀ ਕਾਲਜ ਲੜਕੀਆਂ ’ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਅਰਚਨਾ ਪੁਰੀ ਨੇ ਮੁੱਖ ਮਹਿਮਾਨ ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਰਜਨੀਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਵੱਲੋਂ 19 ਵਿਦਿਆਰਥਣਾਂ ਨੂੰ ਰੋਲ ਆਫ ਆਨਰ, 59 ਵਿਦਿਆਰਥਣਾਂ ਨੂੰ ਕਾਲਜ ਕਲਰ, 143 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ, 49 ਕਾਉਂਸਲ ਮੈਂਬਰਾਂ ਨੂੰ ਸਰਟੀਫਿਕੇਟ, ਵਿਦਿਆਰਥਣਾਂ ਨੂੰ ਯਾਦਗਾਰੀ ਐਵਾਰਡ ਅਤੇ ਮੈਮੋਰੀਅਲ ਟਰਾਫੀਆਂ ਦਿੱਤੀਆਂ ਗਈਆਂ। 13 ਵਿਦਿਆਰਥਣਾਂ ਨੂੰ ਆਊਟਸਟੈਂਡਿੰਗ ਸਟੂਡੈਂਟ ਐਵਾਰਡ ਦਿੱਤੇ ਗਏ। ਬੀਏ ਭਾਗ ਤੀਜਾ ਦੀ ਵਿਦਿਆਰਥਣ ਹਰਨੀਤ ਕੌਰ ਨੂੰ ਆਲਰਾਊਡ ਬੈਸਟ ਸਟੂਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਸਟਿਸ ਅਰਚਨਾ ਪੁਰੀ ਨੇ ਕਿਹਾ ਕਿ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਦਿਨ ਹੋਣਹਾਰ ਵਿਦਿਆਰਥਣਾਂ ਦੇ ਜੀਵਨ ਦਾ ਅਹਿਮ ਦਿਨ ਹੈ। ਇਸ ਮੌਕੇ ਤੇ ਡਾ. ਦੀਪਕ ਚੋਪੜਾ, ਪ੍ਰੋ. (ਡਾ.) ਮਹਿੰਦਰ ਕੌਰ ਗਰੇਵਾਲ, ਡਾ. ਦੀਪਿਕਾ ਧੀਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅਖੀਰ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।

Advertisement

Advertisement
Author Image

sanam grng

View all posts

Advertisement
Advertisement
×