ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸਮੇਸ਼ ਕਾਲਜ ਵਿੱਚ ਇਨਾਮ ਵੰਡ ਸਮਾਰੋਹ

10:16 AM Nov 09, 2024 IST
ਸਮਾਗਮ ’ਚ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਡਾ. ਐੱਸਐੱਸ ਸੰਘਾ ਤੇ ਹੋਰ।

ਲੰਬੀ (ਪੱਤਰ ਪ੍ਰੇਰਕ):

Advertisement

ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਦੇ ਐੱਨਐੱਸਐੱਸ ਯੂਨਿਟ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਨਾਮ ਵੰਡ ਸਮਾਰੋਹ ਵਿੱਚ ਪੰਜਾਬ ਐਂਡ ਸਿੰਧ ਬੈਂਕ ਬਾਦਲ ਦੇ ਮੈਨੇਜਰ ਰਵਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਐੱਸਐੱਸ ਸੰਘਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਿੰਸੀਪਲ ਡਾ. ਵਨੀਤਾ ਨੇ ਦੱਸਿਆ ਕਿ ਸਵੱਛਤਾ ’ਤੇ 9 ਮੁਕਾਬਲੇ ਸਵੱਛਤਾ ਬਾਰੇ ਵਿਸ਼ੇਸ਼ ਲੈਕਚਰ, ਪੋਸਟਰ ਮੇਕਿੰਗ, ਸਲੋਗਨ, ਜਾਗਰੂਕਤਾ ਰੈਲੀ, ਜਨਤਕ ਥਾਵਾਂ ਦੀ ਸਫਾਈ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿੱਚੋਂ ਹਰਪ੍ਰੀਤ ਕੌਰ, ਰੁਪਿੰਦਰ ਤੇ ਸੋਮਾ ਰਾਣੀ ਕ੍ਰਮਵਾਰ ਜੇਤੂ ਰਹੀਆਂ। ਸਲੋਗਨ ਲਿਖਣ ਮੁਕਾਬਲੇ ਵਿਚੋਂ ਅਨਾਮਿਕਾ, ਗਗਨਦੀਪ ਕੌਰ ਤੇ ਹਰਮਨਜੋਤ ਕੌਰ ਅਤੇ ਭਾਸ਼ਣ ਮੁਕਾਬਲੇ ’ਚ ਅਨਾਮਿਕਾ, ਹਰਮਨਦੀਪ ਤੇ ਹਰਮਨਜੋਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ, ਅਕਸ਼ਦੀਪ, ਅਨਾਮਿਕਾ ਤੇ ਗਗਨ ਨੂੰ ਜਨਤਕ ਥਾਵਾਂ ­’ਤੇ ਵਿਅਕਤੀਗਤ ਤੌਰ ‘ਤੇ ਸਫਾਈ ਲਈ ਵਿਸ਼ੇਸ਼ ਇਨਾਮ ਨਾਲ ਨਿਵਾਜਿਆ। ਪ੍ਰਿੰਸੀਪਲ ਡਾ. ਵਨੀਤਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਚਿੰਨ੍ਹ ਭੇਟ ਕੀਤੇ।

Advertisement
Advertisement