ਪੈਰਾਡਾਈਜ਼ ਸਕੂਲ ਵਿੱਚ ਇਨਾਮ ਵੰਡ ਸਮਾਰੋਹ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਨਵੰਬਰ
ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ਵਿੱਚ 22ਵਾਂ ਇਨਾਮ ਵੰਡ ਸਮਾਰੋਹ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ’ਚ 900 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਕੂਲ ਨੇ ਸਿਲਵਰ ਜੁਬਲੀ ਵਰ੍ਹੇ ਦੀ ਸ਼ੁਰੂਆਤ ਕੀਤੀ ਹੈ ਅਗਲੇ ਵਰ੍ਹੇ ਸੰਸਥਾ 25 ਸਾਲ ਪੂਰੇ ਕਰਨ ਜਾ ਰਿਹਾ ਹੈ। ਇਸ ਅਦਾਕਾਰ ਹੌਬੀ ਧਾਲੀਵਾਲ ਤੇ ਪ੍ਰੋ. ਦੇਵਿੰਦਰ ਸਿੰਘ ਸਿੱਧੂ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਨੇ ਮੁੱਖ ਮਹਿਮਾਨਾਂ ਦੇ ਤੌਰ ਸ਼ਮੂਲੀਅਤ ਕੀਤੀ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਅਤੇ ਐੱਸਡੀਐੱਮ ਲਹਿਰਾਗਾਗਾ ਸੂਬਾ ਸਿੰਘ ਨੇ ਵਿਸ਼ੇਸ ਮਹਿਮਾਨਾਂ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਲਾਨਾ ਗਤੀਵਿਧੀਆਂ ਦੇ ਆਧਾਰ ’ਤੇ ਬੈਸਟ ਹਾਊਸ ਦੀ ਟਰਾਫੀ ਸਤਲੁਜ ਹਾਊਸ ਦੇ ਹਿੱਸੇ ਆਈ। ਉਨ੍ਹਾਂ ਸੀਬੀਐਸਈ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਸਲਾਨਾ ਨਤੀਜਿਆਂ ’ਚ ਅੱਵਲ ਵਿਦਿਆਰਥੀਆਂ, ਐੱਮਬੀਬੀਐੱਸ, ਬੀਟੈੱਕ, ਬੀ.ਫਾਰਮੇਸੀ ਅਤੇ ਲਾਅ ਕਰ ਰਹੇ ਵਿਦਿਆਰਥੀਆਂ ਪਾਰੂਲ, ਹਰਸ਼ਿਤ ਸਿੰਗਲਾ, ਨਕੁਲ ਸ਼ਰਮਾ, ਕ੍ਰਿਸ਼ ਗੋਇਲ, ਅਨਮੋਲ ਸ਼ਰਮਾ ਅਤੇ ਲਵਪ੍ਰੀਤ ਸਿੰਘ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ।