ਹੋਲੀ ਹਾਰਟ ਸਕੂਲ ਵਿੱਚ ਇਨਾਮ ਵੰਡ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਦਸੰਬਰ
ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਮਦੇਵੀ ਦਾ 12ਵਾਂ ਇਨਾਮ ਵੰਡ ਸਮਾਗਮ ਸੰਸਥਾ ਦੇ ਨਿਰਦੇਸ਼ਕ ਸੁਖਵਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦੇ ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਵੜੈਚ, ਪ੍ਰਿੰਸੀਪਲ ਸਰਕਾਰੀ ਕਾਲਜ ਮਾਲੇਰਕੋਟਲਾ ਸਨ। ਵਾਈਸ ਪ੍ਰਿੰਸੀਪਲ ਗਗਨਦੀਪ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਵੜੈਚ ਨੇ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ’ਤੇ ਵਧਾਈ ਦਿੱਤੀ। ਸਮਾਗਮ ਦੌਰਾਨ ਐੱਸ.ਸੀ.ਡੀ. ਕਾਲਜ ਲੁਧਿਆਣਾ ਤੋਂ ਪਹੁੰਚੇ ਪ੍ਰੋ. ਨਰਪਿੰਦਰ ਸਿੰਘ ਨਾਗਰਾ, ਲਖਵਿੰਦਰ ਸਿੰਘ, ਮਾਨਵ ਸ਼ਰਮਾ, ਮਨਦੀਪ ਸਿੰਘ, ਵਿਸ਼ਾਲ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਡਾ. ਮੁਹੰਮਦ ਸ਼ਕੀਲ ਰਿਟਾਇਰਡ ਵਾਈਸ ਪ੍ਰਿੰਸੀਪਲ, ਸਰਕਾਰੀ ਕਾਲਜ ਮਾਲੇਰਕੋਟਲਾ, ਡਾ. ਅਮਨਦੀਪ ਵਾਤਿਸ਼, ਪ੍ਰੋ. ਕਮਲ ਕਿਸ਼ੋਰ ਭੰਗੂ, ਡਾ. ਪ੍ਰਿਤਪਾਲ ਕੌਸ਼ਿਕ, ਪ੍ਰੋ. ਮੁਹੰਮਦ ਅਨਵਰ, ਡਾ. ਬਲਜਿੰਦਰ ਕੌਰ, ਡਾ. ਰੇਨੂੰ ਸ਼ਰਮਾ, ਪ੍ਰੋ. ਇਕਰਾਮ ਉਰ ਰਹਿਮਾਨ, ਪ੍ਰੋ ਮੁਹੰਮਦ ਸ਼ਾਹਿਦ ਅਤੇ ਡਾ. ਮੁਹੰਮਦ ਸ਼ਫੀਕ ਥਿੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਚਰਨਜੀਤ ਸਿੰਘ ਮਰਾਹੜ ਨੇ ਸਭ ਦਾ ਧੰਨਵਾਦ ਕੀਤਾ।