ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਤੇਗ ਬਹਾਦਰ ਸਕੂਲ ਵਿੱਚ ਇਨਾਮ ਵੰਡ ਸਮਾਰੋਹ

09:37 AM May 28, 2024 IST
ਗੁਰੂ ਤੇਗ ਬਹਾਦਰ ਪਬਲਿਕ ਸਕੂਲ ’ਚ ਕਰਵਾਏ ਗਏ ਸਮਾਗਮ ਦੀ ਝਲਕ।

ਹਰਦੀਪ ਸੋਢੀ
ਧੂਰੀ, 27 ਮਈ
ਦੇਸ਼ ਭਗਤ ਕਾਲਜ ਟਰੱਸਟ ਬਰੜ੍ਹਵਾਲ-ਧੂਰੀ ਦੇ ਅਧੀਨ ਚੱਲਦੀ ਆ ਰਹੀ ਇਲਾਕੇ ਦੀ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ-ਧੂਰੀ ਵਿੱਚ ਅੱਜ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੀਬੀਐੱਸਈ ਬੋਰਡ ਨਾਲ ਸਬੰਧਤ 10ਵੀਂ ਅਤੇ 12ਵੀਂ ਜਮਾਤ ਦੇ 150 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ। ਇਸ ਮੌਕੇ ਹਾਜ਼ਰ ਟਰੱਸਟੀਆਂ ਵਿੱਚ ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ, ਟਰੱਸਟੀ ਬਲਵੰਤ ਸਿੰਘ ਮੀਮਸਾ, ਜਤਿੰਦਰ ਸਿੰਘ ਸੋਨੀ ਮੰਡੇਰ, ਡਾ. ਸੁਖਵਿੰਦਰ ਸਿੰਘ ਧਾਂਦਰਾ, ਹਰਜਾਪ ਸਿੰਘ ਸਮਰਾ ਆਦਿ ਹਾਜ਼ਰ ਸਨ।
ਸਕੂਲ ਦੇ ਪ੍ਰਿੰਸੀਪਲ ਕੈਪਟਨ ਰੋਹਿਤ ਦਿਵੇਦੀ ਨੇ ਕਿਹਾ ਕਿ ਇਹ ਸੰਸਥਾ ਇਲਾਕੇ ਦੀ ਇੱਕ ਮੋਹਰੀ ਵਿੱਦਿਅਕ ਸੰਸਥਾ ਵਜੋਂ ਆਪਣੀਆਂ ਸੇਵਾਵਾਂ ਦਿੰਦੀ ਆ ਰਹੀ ਹੈ। ਇਸ ਮੌਕੇ ਟਰੱਸਟੀ ਜੋਰਾ ਸਿੰਘ ਜੈਨਪੁਰ,, ਵਾਇਸ ਪ੍ਰਿੰਸੀਪਲ ਪੀ.ਕੇ. ਬਿਨੋਏ, ਰਾਜਿੰਦਰ ਪਾਲ ਕੌਰ ਮੁੱਖ ਅਧਿਆਪਕਾ ਅਤੇ ਮਨਦੀਪ ਕੌਰ ਮੁੱਖ ਅਧਿਆਪਕਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬਾਰ੍ਹਵੀਂ ਦੇ ਨਤੀਜਿਆਂ ਵਿੱਚੋਂ ਲਵਪ੍ਰੀਤ ਕੌਰ, ਨਵਜੋਤ ਕੌਰ, ਨਵਰੀਤੀ, ਸਿਮਰਨਪ੍ਰੀਤ ਕੌਰ ਆਦਿ ਨੇ ਜਿੱਥੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ, ਉੱਥੇ ਹੀ ਦਸਵੀਂ ਦੇ ਨਤੀਜਿਆਂ ਵਿੱਚ ਹਰਨੀਤ ਕੌਰ, ਵੰਸ਼ ਜਿੰਦਲ, ਈਸ਼ਨੂਰਦੀਪ ਕੌਰ, ਹਿਤਾਂਸ਼ੀ ਗੁਪਤਾ ਅਤੇ ਰੂਜ਼ਲ ਆਦਿ ਮੋਹਰੀ ਰਹੇ।

Advertisement

Advertisement